ਪੰਨਾ:ਪੂਰਬ ਅਤੇ ਪੱਛਮ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਜ਼ਿੰਦਗੀ

੧੬੯

ਢੂਡਣਗੇ ਜਿਥੇ ਉਨ੍ਹਾਂ ਨੂੰ ਆਪਣੇ ਆਰਾਮ ਪ੍ਰਾਪਤ ਹੋ ਸਕਣ। ਇਹੀ ਕਾਰਨ ਹੈ ਕਿ ਉਨ੍ਹਾਂ ਦੇਸ਼ਾਂ ਵਿਚ ਤਲਾਕਾਂ ਦੀ ਗਿਣਤੀ ਬਹੁਤੀ ਹੈ।

Happy homes (ਖੁਸ਼ੀ ਭਰੇ ਘਰਾਂ) ਦਾ ਕਾਇਮ ਕਰਨਾ ਪੱਛਮੀ ਮੁਲਕਾਂ ਦੇ ਸਮਾਜਕ ਨੀਤੀਵੇਤਾਵਾਂ ਲਈ ਇਕ ਬੜਾ ਭਾਰਾ ਅਤੇ ਅਹਿਮ ਸਵਾਲ ਬਣਿਆ ਹੋਇਆ ਹੈ। ਇਸ ਵਿਸ਼ੇ ਤੇ ਲੈਕਚਰ ਹੁੰਦੇ ਹਨ, ਅਖਬਾਰਾਂ ਵਿਚ ਲੇਖ ਨਿਕਲਦੇ ਹਨ ਅਤੇ ਬੇਗਿਣਤ ਪੁਸਤਕਾਂ ਲਿਖੀਆਂ ਜਾਂਦੀਆਂ ਹਨ, ਜਿਨ੍ਹਾਂ ਦੁਆਰਾ ਇਹ ਯਤਨ ਕੀਤਾ ਜਾਂਦਾ ਹੈ ਕਿ ਸੁਸਾਇਟੀ ਦੀ ਘਰੋਗੀ ਜ਼ਿੰਦਗੀ ਨੂੰ ਸਥਿਰ (Stable) ਬਣਾਇਆ ਜਾਵੇ। ਪ੍ਰੰਤੁ ਘਰੋਗੀ ਜ਼ਿੰਦਗੀ ਉਤਨੀ ਦੇਰ ਸਥਿਰ ਹੋਣੀ ਅਸੰਭਵ ਹੈ ਜਦ ਤਕ ਇਸ ਦੀ ਨੀਂਹ ਪੱਕੀ ਨਹੀਂ ਹੋ ਜਾਂਦੀ, ਜਿਸ ਲਈ ਉਨ੍ਹਾਂ ਲੋਕਾਂ ਨੂੰ ਘਰੋਗੀ ਜ਼ਿੰਦਗੀ ਦੇ ਮੁਢਲੇ ਅਸੂਲਾਂ (Basic values of domestic life) ਨੂੰ ਬਦਲਨਾ ਪਵੇਗਾ।

ਪੱਛਮ ਵਿਚ ਘਰੋਗੀ ਜ਼ਿੰਦਗੀ ਦੇ ਬੇ ਰਸ ਹੋਣ ਦਾ ਅਸਲ ਕਾਰਨ ਇਹ ਹੈ ਕਿ ਇਸ ਦਾ ਮੁਢ ਉੱਚੇ ਅਸੂਲਾਂ ਤੇ ਨਹੀਂ ਰਖਿਆ ਹੋਇਆ ਹੁੰਦਾ। ਜਵਾਨੀ ਦੀ ਤਰੰਗ ਵਿਚ ਲੜਕੇ ਲੜਕੀਆਂ ਵਿਆਹ ਕਰਵਾਉਣ ਲਗੇ ਇਕ ਦੂਸਰੇ ਦੀ ਪੂਰੀ ਪੂਰੀ ਪੜਚੋਲ ਨਹੀਂ ਕਰਦੇ। ਉਪਰਲੀ ਉਪਰਲੀ ਮਿਠਾਸ ਅਤੇ ਮੁਸਕ੍ਰਾਹਟ ਤੇ ਲੈ ਹੋ ਕੇ ਇਕ ਦੂਸਰੇ ਨੂੰ ਦਿਲ ਦੇ ਬੈਠਦੇ ਹਨ। ਵਿਆਹਤ ਜ਼ਿੰਦਗੀ ਵਿਚ ਇਹ ਓਪਰੀ ਓਪਰੀ ਚੋਪੜਾ ਚਾਪੜੀ