ਪੰਨਾ:ਪੂਰਬ ਅਤੇ ਪੱਛਮ.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੧੮੭

ਵੰਡ ਦਾ ਮੁਖ-ਮੰਤਵ ਆਮ ਤੌਰ ਤੇ ਆਰਥਕ ਯੋਗਤਾ(Economic efficiency) ਹੀ ਰਿਹਾ ਹੈ।

ਸਾਡੇ ਮੁਲਕ ਵਿਚ ਸੁਸਾਇਟੀ ਦੀ ਪ੍ਰਾਚੀਨ ਵੰਡ ਇਸੇ ਅਸੂਲ ਅਨੁਸਾਰ ਹੋਈ। ਉਹ ਆਦਮੀ ਜਿਨ੍ਹਾਂ ਵਿਚ ਦਿਮਾਗੀ ਸ਼ਕਤੀ ਬਹੁਤੀ ਸੀ ਬ੍ਰਾਹਮਣ ਅਖਵਾਉਣ ਲਗੇ ਅਤੇ ਉਨ੍ਹਾਂ ਦਾ ਫਰਜ਼ ਆਮ ਜਨਤਾ ਨੂੰ ਵਿਦਿਯਾ ਦੇਣਾ ਤੇ ਆਪ ਵਿਦਿਯਾ ਵਿਚਾਰਨੀ ਮੰਨਿਆ ਜਾਣ ਲਗਿਆ। ਜਿਨ੍ਹਾਂ ਆਦਮੀਆਂ ਵਿਚ ਬਾਹੂ-ਬਲ ਦੀ ਅਧਿਕਤਾ ਸੀ ਉਨਾਂ ਨੂੰ ਖੁਸ਼ਤ੍ਰੀ ਕਹਿਣ ਲਗੇ ਅਤੇ ਉਨ੍ਹਾਂ ਦੇ ਜ਼ੁਮੇ ਮੁਲਕ ਦਾ ਅੰਦਰੂਨੀ ਅਮਨ ਤੇ ਬਾਹਰਲੇ ਸ਼ਤਰੂਆਂ ਤੋਂ ਰਾਖੀ ਕਰਨਾ ਹੋਇਆ। ਸਾਧਾਰਣ ਆਦਮੀਆਂ ਨੂੰ ਵੈਸ਼ ਕਹਿਣ ਲਗੇ ਅਤੇ ਇਨ੍ਹਾਂ ਦਾ ਪ੍ਰਮ ਕੰਮ ਖੇਤੀ ਵਾੜੀ ਕਰਨਾ ਤੇ ਵਿਪਾਰ ਵਿਚ ਲਗਣਾ ਮੰਨਿਆ ਗਿਆ। ਅਤੇ ਬਾਕੀ ਰਹਿੰਦੇ ਆਦਮੀ ਜਿਨ੍ਹਾਂ ਦੀ ਦਿਮਾਗੀ ਪ੍ਰਫੁਲਤਾ ਬਹੁਤ ਨੀਵੇਂ ਦਰਜੇ ਦੀ ਸੀ ਉਨ੍ਹਾਂ ਨੂੰ ਸ਼ੂਦਰ ਕਹਿਣ ਲਗੇ ਅਤੇ ਸੁਸਾਇਟੀ ਦੀ ਆਮ ਸੇਵਾ ਉਨ੍ਹਾਂ ਦੇ ਹਿਸੇ ਆਈ। ਇਸ ਪ੍ਰਕਾਰ ਸਾਰੀ ਸੁਸਾਇਟੀ ਚਾਰ ਵਖੋ ਵਖ ਵਰਣਾਂ ਵਿਚ ਵੰਡੀ ਗਈ ਅਤੇ ਹਰ ਇਕ ਵਰਣ ਦੇ ਮੈਂਬਰਾਂ ਨੂੰ ਉਹ ਕੰਮ ਸੌਂਪਿਆ ਗਿਆ ਜਿਸ ਦੇ ਕਿ ਉਹ ਲਾਇਕ ਸਨ।

ਪ੍ਰੰਤੂ ਸੁਸਾਾਇਟੀ ਦੀ ਇਹ ਆਦਰਸ਼ਕ ਵੰਡ ਬਹੁਤੀ ਦੇਰ ਨ ਰਹਿ ਸਕੀ। ਸਮੇਂ ਦੇ ਗੇੜ ਨੇ ਇਸ ਨੂੰ ਦਿਨੋਂ ਦਿਨ ਕਰੜਾ ਕਰ ਦਿਤਾ, ਇਤਨਾ ਕਰੜਾ ਕਿ ਜਿਸ ਦੀ ਪ੍ਰਾਚੀਨ