ਪੰਨਾ:ਪੂਰਬ ਅਤੇ ਪੱਛਮ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੮

ਪੂਰਬ ਅਤੇ ਪੱਛਮ

ਲਚਕ ਬਿਲਕੁਲ ਮਰ ਗਈ ਅਤੇ ਸੁਸਾਇਟੀ ਦੇ ਮੈਂਬਰਾਂ ਦੀ ਵਖੋ ਵਖ ਵਰਣਾਂ ਵਿਚ ਵੰਡ ਉਨ੍ਹਾਂ ਦੇ ਕੁਦਰਤੀ ਗੁਣਾਂ ਦੇ ਅਧਾਰ ਦੇ ਥਾਂ ਉਨ੍ਹਾਂ ਦੀ ਜਨਮ-ਸ੍ਰੈਣੀ ਦੇ ਅਧਾਰ ਤੇ ਹੋਣ ਲਗੀ, ਤਾਂ ਤੇ ਬ੍ਰਾਹਮਣ ਦਾ ਪੁਤ੍ਰ ਭਾਵੇਂ ਉਸ ਵਿਚ ਬ੍ਰਾਹਮਣ ਦਾ ਕੋਈ ਗੁਣ ਹੋਵੇ ਜਾਂ ਨ ਬ੍ਰਾਹਮਣ ਹੀ ਕਹਾਉਣ ਲਗਾ ਅਤੇ ਸ਼ੂਦਰ ਦਾ ਪੁਤ੍ਰ ਭਾਵੇਂ ਕਿਤਨਾਂ ਭੀ ਗੁਣਵਾਨ ਹੋਵੇ ਸ਼ੂਦਰ ਹੀ ਰਹਿਣ ਲਗਾ। ਸਨੇ ਸਨੇ ਇਨ੍ਹਾਂ ਵਰਣਾਂ ਥੀਂ ਬੇਗਿਣਤ ਜਾਤਾਂ ਬਣ ਗਈਆਂ ਅਤੇ ਵਰਤਮਾਨ ਜਾਤੀਆਂ, ਲੁਹਾਰ, ਤਰਖਾਣ, ਸੁਨਾਰ, ਨਾਈ, ਛੀਂਬੇ, ਘੁਮਿਆਰ, ਚੁਮਾਰ, ਚੂਹੜੇ, ਗੁੱਜਰ, ਜੱਟ, ਖਤ੍ਰੀ, ਰੋੜੇ, ਰਾਜਪੂਤ ਆਦਿ ਹੋਂਦ ਵਿਚ ਆਈਆਂ। ਇਨ੍ਹਾਂ ਜਾਤਾਂ ਵਿਚੋਂ ਹਰ ਇਕ ਜਾਤੀ ਦਾ ਪ੍ਰਸਪਰ ਸਮਾਜਕ ਦਾਇਰਾ ਦੁਸਰਿਆਂ ਨਾਲੋਂ ਵਖਰਾ ਹੀ ਹੈ। ਕਈਆਂ ਜਾਤੀਆਂ ਦੀਆਂ ਛੋਟੀਆਂ ਛੋਟੀਆਂ ਹੋਰ ਸ਼ਾਖਾਂ ਹੋ ਗਈਆਂ ਹਨ, ਜੋ ਕਿ ਆਮ ਤੌਰ ਤੇ ਉਨ੍ਹਾਂ ਦੇ ਕਿੱਤੇ ਤੇ ਨਿਰਭਰ ਹਨ, ਯਥ ਘੁਮਿਆਰਾਂ ਵਿਚ ਇਕ ਉਹ ਘੁਮਿਆਰ ਜੋ ਮਿਟੀ ਦੇ ਕੰਮ ਕਰਦੇ ਹਨ ਅਤੇ ਦਸਰੇ ਉਹ ਜਿਨ੍ਹਾਂ ਖੇਤੀ ਵਾੜੀ ਦਾ ਕੰਮ ਸਾਂਭ ਲਿਆ ਹੈ। ਇਨ੍ਹਾਂ ਨੂੰ ਜੱਟ ਘੁਮਿਆਰ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਦੀਆਂ ਰਿਸ਼ਤੇਦਾਰੀਆਂ ਦੂਸਰੇ (ਅਸਲੀ) ਘਮਿਆਰਾਂ ਦੇ ਘਰੀਂ ਨਹੀਂ ਹੁੰਦੀਆਂ, ਵਾਹ ਲਗਦੀ ਇਹ ਰਿਸ਼ਤੇਦਾਰੀਆਂ ਆਪਸ ਵਿਚ ਹੀ ਕਰਦੇ ਹਨ। ਇਸੇ ਤਰਾਂ ਨਾਈਆਂ ਵਿਚੋਂ ਕਈ ਜ਼ਿਮੀਦਾਰ ਬਣ ਰਹੇ ਹਨ। ਆਪਣਾ ਜੱਦੀ ਕਿੱਤਾ ਛਡਕੇ ਜ਼ਮੀਨ ਦੀ ਵਾਹੀ