ਪੰਨਾ:ਪੂਰਬ ਅਤੇ ਪੱਛਮ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੨੦੫

ਪਏ ਹਾਂ। ਇਨ੍ਹਾਂ ਸਭ ਊਣਤਾਈਆਂ ਦੇ ਕਾਰਨ ਸਾਡੀਆਂ ਸਭਾ ਸੁਸਾਇਟੀਆਂ ਉਸ ਪ੍ਰਕਾਰ ਦਾ ਸਫਲਤਾ-ਪੂਰਬਕ ਕੰਮ ਨਹੀਂ ਕਰ ਸਕਦੀਆਂ ਜਿਸ ਤਰ੍ਹਾਂ ਪੱਛਮੀ ਦੇਸ਼ਾਂ ਵਿਚ ਹੁੰਦਾ ਹੈ।

ਪੱਛਮੀ ਲੋਕਾਂ ਦੇ ਮੁਕਾਬਲੇ ਤੇ ਸਾਡੇ ਵਿਚ ਨਿਰਮਾਣ ਸੇਵਾ ਕਰਨ ਤੇ ਕੁਰਬਾਨੀ ਕਰਨ ਦੀ ਲਾਲਸਾ ਬਹੁਤ ਥੋੜੀ ਹੈ। ਉਹ ਲੋਕ ਆਪਣੇ ਮੁਲਕ ਦੀ ਉਨਤੀ ਦੀ ਖਾਤਰ ਆਪਣੀ ਜਾਨ ਮਾਲ ਦੀ ਪ੍ਰਵਾਹ ਨਹੀਂ ਕਰਦੇ। ਤਨ, ਮਨ, ਤੇ ਧਨ ਨਾਲ ਸੇਵਾ ਕਰਦੇ ਹਨ। ਅਸੀਂ ਅਜੇ ਇਨ੍ਹਾਂ ਸ਼ੁਭ ਗੁਣਾਂ ਦਾ ਊੜਾ ਐੜਾ ਭੀ ਨਹੀਂ ਪੜ੍ਹਿਆ। ਜਦ ਤਕ ਨਿਸ਼ਕਾਮ ਸੇਵਾ, ਨਿਜ-ਸੁਆਰਥ ਤੋਂ ਸਮਾਜਕ ਸੁਆਰਥ ਦੀ ਵਿਸ਼ੇਸਤਾ, ਅਤੇ ਦੂਜਿਆਂ ਨੂੰ ਆਪਣਾ ਤੇ ਆਪਣੇ ਆਪਨੂੰ ਸੁਸਾਇਟੀ ਦਾ ਇਕ ਮਮੂਲੀ ਅੰਗ ਸਮਝਣ ਦੀ ਸਪਿਰਟ ਸਾਡੇ ਵਿਚ ਪੈਦਾ ਨਹੀਂ ਹੋ ਜਾਂਦੀ, ਕਿਸੇ ਭੀ ਪ੍ਰਕਾਰ ਦਾ ਕੋਈ ਸਮਾਜਕ ਕੰਮ ਸਫਲਤਾ ਨਾਲ ਤੋੜ ਚੜ੍ਹਾਉਣ ਦਾ ਮਾਣ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ।

੪-ਸਮਾਜਕ ਰਿਵਾਜ਼

ਪੱਛਮੀ ਸਮਾਜ ਦੇ ਆਮ ਰਸਮੋ ਰਿਵਾਜ ਸਮੇਂ ਦੇ ਅਨਕੂਲ ਹਨ, ਜਿਉਂ ਜਿਉਂ ਸਮਾਂ ਬਦਲਦਾ ਜਾਂਦਾ ਹੈ। ਇਹ ਰਿਵਾਜ ਭੀ ਬਦਲਦੇ ਜਾਂਦੇ ਹਨ। ਸੰਭਵ ਹੈ ਕਿ ਉਨ੍ਹਾਂ ਦੇ ਕਈ ਰਿਵਾਜਾਂ ਨਾਲ ਸਾਡੇ ਮੁਲਕ ਵਾਸੀਆਂ ਦੀ ਸੰਮਤੀ ਨਾ ਹੋਵੇ, ਪ੍ਰੰਤੂ ਆਮ ਤੌਰ ਤੇ ਉਨ੍ਹਾਂ ਦੇ ਰਿਵਾਜ