ਪੰਨਾ:ਪੂਰਬ ਅਤੇ ਪੱਛਮ.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੮

ਪੂਰਬ ਅਤੇ ਪੱਛਮ

ਨਾਸ਼ਤਾ, ਦੁਪਹਿਰ ਤੇ ਸ਼ਾਮ ਦੀ ਰੋਟੀ-ਸਦਾ ਹੀ ਕਿਸੇ ਨ ਕਿਸੇ ਪ੍ਰਕਾਰ ਦਾ ਮਾਸ ਪਕਾਇਆ ਜਾਂਦਾ ਹੈ। ਖਾਣਾ ਬਨਾਉਣ ਦੇ ਲਿਹਾਜ਼ ਨਾਲ ਫਰਾਂਸ ਸਭ ਤੋਂ ਬਾਜ਼ੀ ਲੈ ਗਿਆ ਹੈ; ਫਰਾਂਸ ਵਰਗਾ ਚੰਗੀ ਤਰਾਂ ਪਕਿਆ ਹੋਇਆ ਸੁਆਦੀ ਖਾਣਾ ਹੋਰ ਕਿਸੇ ਪੱਛਮੀ ਦੇਸ਼ ਵਿਚ ਨਸੀਬ ਨਹੀਂ ਹੁੰਦਾ।

ਸ੍ਰੀਰ ਕੱਜਣ ਲਈ ਲਿਬਾਸ ਤਕਰੀਬਨ ਸਾਰੇ ਪੱਛਮੀ ਦੇਸਾਂ ਵਿਚ ਬਿਲਕੁਲ ਫਬਮਾਂ ਹੀ ਪਾਉਣ ਦਾ ਰਿਵਾਜ ਹੈ। ਕੀ ਜਨਾਨੀ ਤੇ ਕੀ ਮਰਦ, ਸਭ ਦੇ ਲਿਬਾਸ ਤੋਂ ਪੂਰੀ ਪੂਰੀ ਚੁਸਤੀ ਚਲਾਕੀ ਟਪਕਦੀ ਹੈ! ਵਖੋ ਵਖ ਕਪੜਿਆਂ ਦੀਆਂ ਕਾਰਾਂ ਤੇ ਬਣਤਰਾਂ ਸਮੇਂ ਸਮੇਂ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ। ਪਹਿਰਾਵੇ ਦੇ ਆਮ ਫੈਸ਼ਨ ਸਭ ਪੱਛਮੀ ਦੇਸਾਂ ਲਈ ਪੈਰਸ ਤੋਂ ਹੀ ਨਿਕਲਦੇ ਹਨ। ਇਸ ਪ੍ਰਕਾਰ ਦਾ ਲਿਬਾਸ ਪਹਿਨਣ ਲਈ ਕੁਦਰਤ ਭੀ ਉਨ੍ਹਾਂ ਲੋਕਾਂ ਦੀ ਮਦਦ ਕਰਦੀ ਹੈ ਕਿਉਂਕਿ ਮੌਸਮ ਸਦਾ ਹੀ ਠੰਡਾ ਰਹਿੰਦਾ ਹੈ।

ਵਿਆਹ ਸ਼ਾਦੀਆਂ ਸੰਬੰਧੀ ਪਿਛੇ ਵਿਸਥਾਰ ਨਾਲ ਦਸਿਆ ਗਿਆ ਹੈ ਕਿ ਪੱਛਮੀ ਦੇਸਾਂ ਵਿਚ ਕੀ ਰਿਵਾਜ ਹੈ। ਵਿਆਹ ਕਰਵਾਉਣ ਦੀ ਜ਼ੁਮੇਵਾਰੀ ਲੜਕੇ ਜਾਂ ਲੜਕੀ ਦੇ ਆਪਣੇ ਜ਼ੁਮੇ ਹੈ। ਇਸ ਸੰਬੰਧ ਵਿਚ ਖਾਸ ਗਲ ਇਹ ਹੈ ਕਿ ਜੇਕਰ ਕਿਸੇ ਕਾਰਨ ਵਿਆਹ ਕਰਵਾਉਣ ਵਾਲੀ ਜੋੜੀ ਦੀ ਨ ਨਿਭੇ ਤਾਂ ਦੋਹਾਂ ਵਿਚੋਂ ਹਰ ਇਕ ਨੂੰ ਹਕ ਹੈ ਕਿ ਉਹ ਦੂਸਰੇ ਤੋਂ ਅਦਾਲਤ ਰਾਹੀਂ ਤਲਾਕ ਲੈ ਲਵੇ।