ਪੰਨਾ:ਪੂਰਬ ਅਤੇ ਪੱਛਮ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭਯਤਾ

੧੫

ਆਉਣ ਲਗਾ । ਜਿਉਂ ਜਿਉਂ ਯੋਕੋਹਾਮਾਂ ਦੇ ਨੇੜੇ ਪੁਜਦੇ ਗਏ ਕਾਫੀ ਭੀੜ ਹੁੰਦੀ ਗਈ । ਯੋਕੋਹਾਮਾਂ ਤੋਂ ਇਕ ਦੋ ਸਟੇਸ਼ਨ ਦੇ ਫਾਸਲੇ ਤੇ ਮੁੜ ਬੈਠਣ ਲਈ ਜਗ੍ਹਾ ਹੋ ਗਈ ਅਤੇ ਆਰਾਮ ਨਾਲ ਯੋਕੋਹਾਮਾਂ ਪੁਜ ਗਏ ।

ਇਸ ਨਿੱਕੇ ਜਿਹੇ ਸਫਰ ਵਿਚ ਸਾਨੂੰ ਤਕਲੀਫ ਤਾਂ ਬਹੁਤ ਹੋਈ, ਪ੍ਰੰਤੂ ਜਪਾਨੀਆਂ ਦੇ ਪਿਆਰ ਭਰੇ ਪਰਸਪਰ ਵਤੀਰੇ ਦਾ ਅਮੋਲਕ ਸਬਕ ਜ਼ਰੂਰ ਮਿਲਿਆ। ਜਪਾਨੀਆਂ ਦੀ ਪਰਸਪਰ ਹਮਦਰਦੀ ਦੇਖਕੇ ਸਾਡੀ ਹੈਰਾਨੀ ਦੀ ਕੋਈ ਹੱਦ ਨ ਰਹੀ ਅਤੇ ਸਾਨੂੰ ਅਵਸ਼ ਹੀ ਇਹ ਕਹਿਣਾ ਪਿਆ ਕਿ 'ਸਭੇ ਸਾਂਝੀਵਾਲ ਸਦਾਇਨ' ਦਾ ਪਵਿਤ੍ਰ ਗੁਰਵਾਕ ਅਸੀਂ ਤਾਂ ਕੇਵਲ ਪੜ੍ਹਕੇ ਬੁਲ੍ਹਾਂ ਤੋਂ ਹੀ ਤਾਰ ਛਡਿਆ ਹੈ ਅਤੇ ਇਨ੍ਹਾਂ ਲੋਕਾਂ ਨੂੰ ਸ਼ਾਇਦ ਇਸ ਵਾਕ ਦਾ ਤਾਂ ਪਤਾ ਤਕ ਭੀ ਨਹੀਂ ਪ੍ਰੰਤੂ ਇਨ੍ਹਾਂ ਇਸ ਦੇ ਇਕ ਇਕ ਅਖਰ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ ਹੋਇਆ ਹੈ।

ਮੇਰਾ ਉਪਰੋਕਤ ਜ਼ਾਤੀ ਤਜਰਬਾ ਕਿਸੇ ਪਰਕਾਰ ਦੀ ਟੀਕਾ ਟਿਪਣੀ ਦਾ ਖਾਸ ਮੁਥਾਜ ਨਹੀਂ । ਇਨ੍ਹਾਂ ਹੀ ਹਾਲਤਾਂ ਵਿਚ ਜੋ ਹਾਲਾਤ ਸਾਡੇ ਮੁਲਕ ਵਿਚ ਗੁਜ਼ਰਦੇ ਹਨ, ਸਾਨੂੰ ਸਭ ਨੂੰ ਚੰਗੀ ਤਰਾਂ ਮਲੂਮ ਹਨ । "ਕਮਲਾ ਅਕਾਲੀ" ਜੀ ਆਪਣੇ ਵਲਾਇਤੀ ਸਫ਼ਰਨਾਮੇ ਵਿਚ ਲਿਖਦੇ ਹਨ ਕਿ "ਜਿਸ ਦਿਨ ਅਸੀਂ ਕਿਯੂ(ਕਤਾਰ) ਬੰਨ੍ਹ ਕੇ ਖਲੋਨ ਦਾ ਵੱਲ ਸਿਖ ਲਿਆ ਤਾਂ ਉਸ ਦਿਨ ਸ੍ਵੈਰਾਜ ਸਾਡੇ ਪੈਰ ਚੁਮੇਂਗਾ।" ਜੇ ਕਰ ਨਾਲ ਲਗਦੀ ਗਲ ਇਹ ਭੀ ਕਹੀ