ਪੰਨਾ:ਪੂਰਬ ਅਤੇ ਪੱਛਮ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੧੬

ਪੂਰਬ ਅਤੇ ਪੱਛਮ

ਜਾਵੇ ਤਾਂ ਸਚਾਈ ਤੋਂ ਦੂਰ ਨਹੀਂ ਕਿ ਜਿਸ ਦਿਨ ਅਸੀਂ ਦੇਸ ਪਿਆਰ, ਪਰਸਪਰ ਮੁਹਬਤ, ਸਹਿਨ ਸ਼ੀਲਤਾ, ਸੁਹਿਰਦਤਾ, ਮਿੱਠ ਬੋਲੀ ਅਤੇ ਦਰਦ ਵੰਡਾਉਣ ਦੀਆਂ ਯੁਕਤੀਆਂ ਦਾ ਵੱਲ ਸਿਖ ਲਿਆ ਉਸ ਦਿਨ ਤੋਂ ਸਾਡਾ ਦੇਸ਼ ਸਭਯਤਾ ਪੂਰਬਕ ਦੇਸ਼ਾਂ ਵਿਚ ਗਿਣਿਆ ਜਾਵੇਗਾ । ਸਭਯਤਾ ਕਿਸੇ ਜਾਨਵਰ ਦਾ ਨਾਉਂ ਨਹੀਂ, ਇਹ ਕੇਵਲ ਆਪਸ ਵਿਚ ਮੇਲ ਮਿਲਾਪ, ਬੋਲਣ ਚਲਣ ਦੇ ਢੰਗ ਅਤੇ ਦੁਸ਼ਰਿਆਂ ਦੇ ਭਾਵਾਂ ਨੂੰ ਮਹਿਸੂਸ ਕਰਕੇ ਉਨ੍ਹਾਂ ਨੂੰ ਆਪਣੇ ਦਿਲੇ ਵਿਚ ਯੋਗ ਥਾਉਂ ਦੇਣ ਦਾ ਹੀ ਨਾਓ ਹੈ । ਇਸ ਕਾਂਡ ਵਿਚ ਕੇਵਲ ਇਹੀ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਸਭਯਤਾ ਕੀ ਹੈ ? ਆਸ ਹੈ ਕਿ ਪਾਠਕਾਂ ਨੇ ਸਭਯਤਾ ਦੇ ਅਸਲੀ ਅਰਥ ਸਮਝ ਲਏ ਹੋਣਗੇ । ਦੁਸਰੇ ਕਾਂਡ ਵਿਚ ਅਸੀਂ ਸਭਯਤਾ ਦੇ ਵਿਕਾਸ਼ ਸਬੰਧੀ ਵਿਚਾਰ ਕਰਾਂਗੇ ਅਤੇ ਦੁਨੀਆਂ ਦੀ ਵਰਤਮਾਨ ਸਭਯਤਾ ਦਾ ਅੰਦਾਜ਼ਾ ਲਾਵਾਂਗੇ ।