ਪੰਨਾ:ਪੂਰਬ ਅਤੇ ਪੱਛਮ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੭

ਸਭਯਤਾ ਦਾ ਵਿਕਾਸ਼

ਵਰਤਮਾਨ ਸਭਯਤਾ ਕਿਸ ਤਰਾਂ ਹੋਂਦ ਵਿਚ ਆਈ ? ਇਹ ਪ੍ਰਸ਼ਨ ਬੜਾ ਡੂੰਘਾ ਹੈ। ਇਸਦਾ ਉਤਰ ਦੇਣ ਲਗਿਆਂ ਵਿੱਦਵਾਨਾਂ ਨੇ ਵੱਡੀਆਂ ਵੱਡੀਆਂ ਪੋਥੀਆਂ ਲਿਖ ਦਿਤੀਆਂ ਹਨ ਅਤੇ ਹਾਲਾਂ ਭੀ ਉਨ੍ਹਾਂ ਨੂੰ ਇਹ ਨਿਸ਼ਚਾ ਨਹੀਂ ਕਿ ਉਨ੍ਹਾਂ ਦਾ ਉਤ੍ਰ ਬਿਲਕੁਲ ਠੀਕ ਹੈ । ਤਾਂ ਤੇ ਇਥੇ ਇਸ ਛੋਟੇ ਜਿਹੇ ਕਾਂਡ ਵਿਚ ਅਸੀਂ ਇਸ ਪ੍ਰਸ਼ਨ ਦਾ ਉਤਰ ਬਹੁਤ ਸੰਖੇਪ ਤੌਰ ਤੇ ਹੀ ਦੇ ਸਕਦੇ ਹਾਂ ।

ਸ੍ਰਿਸ਼ਟੀ ਦੀ ਉਤਪਤੀ ਸੰਬੰਧੀ ਵਿੱਦਵਾਨਾਂ ਦੀਆਂ ਵਖੋ ਵਖ ਰਾਵਾਂ ਹਨ । ਕੋਈ ਕਹਿੰਦਾ ਹੈ ਕਿ ਵਾਹਿਗੁਰੂ ਨੇ "ਕੁਨ" (ਹੋਜਾ) ਦਾ ਇਕ ਸ਼ਬਦ ਕਹਿਣ ਨਾਲ ਸਾਰਾ ਬ੍ਰਹਿਮੰਡ ਰਚ ਦਿਤਾ ਅਤੇ ਜਦ ਚਾਹੇ ਇਸ ਨੂੰ ਮਲੀਆ ਮੇਟ ਕਰ ਸਕਦਾ ਹੈ (ਕੁਨ ਕੇ ਕਹਿਨੇ ਸੇ ਕੀਆ ਆਲਮ ਬਪਾ,ਔਰ ਜਬ ਚਾਹੇ ਕਰੇ ਇਸ ਕੋ ਫ਼ਨਾਹ) । ਕੋਈ ਕਹਿੰਦਾ ਹੈ ਕਿ ਵਾਹਿਗੁਰੂ ਨੇ ਇਹ ਸਾਰੀ ਰਚਨਾ ਛੇਆਂ ਦਿਨਾਂ ਵਿਚ ਰਚਕੇ ਸਤਵੇਂ ਦਿਨ ਆਰਾਮ ਕੀਤਾ। ਇਸੇ ਲਈ ਹਫਤੇ ਦੇ ਸਤ ਦਿਨ ਬਣ ਗਏ ਹਨ ਅਤੇ ਐਤਵਾਰ ਦਾ ਦਿਨ ਸਭ ਲਈ ਆਰਾਮ ਕਰਨ ਦਾ ਦਿਨ ਸਮਝਿਆ ਜਾਂਦਾ ਹੈ । ਕੋਈ ਕਹਿੰਦਾ ਹੈ ਕਿ ਸ੍ਰਿਸ਼ਟੀ ਦੀ ਉਤਪਤੀ ਕਈ ਹਜ਼ਾਰਾਂ ਕਰੋੜਾਂ ਸਾਲਾਂ ਵਿਚ ਹੋਈ । ਇਹ ਕੰਮ ਹੀ