ਪੰਨਾ:ਪੂਰਬ ਅਤੇ ਪੱਛਮ.pdf/232

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਵਹਾਰਕ ਜ਼ਿੰਦਗੀ

੨੨੭

ਹਨ ਜੋ ਕਈ ਹਜ਼ਾਰ ਸਾਲ ਪਹਿਲਾਂ ਇਸ ਦੇ ਪਿਦਰ fਪਿਤਾਮਾ ਵਰਤਿਆ ਕਰਦੇ ਸਨ । ਖੇਤੀਆਂ ਪੈਦਾ ਕਰਨ ਸੰਬੰਧ ਭੀ ਇਸ ਦੀ ਰੁਚੀ ਖਾਸ ਤੌਰ ਤੇ ਨਹੀਂ ਬਦਲੀ ਤੇ ਉਹੀ ਮੋਟੀਆਂ ਮੋਟੀਆਂ, ਕਣਕ, ਛੋਲੇ, ਮੱਕੀ, ਜਵਾਰ, ਆਦਿ ਦੀਆਂ ਫਸਲਾਂ ਜੋ ਪੁਰਾਣੇ ਜ਼ਮਾਨੇ ਤੋਂ ਚਲੀਆਂ ਆਉਂਦੀਆਂ ਹਨ ਬੀਜਦਾ ਹੈ । ਜੇਕਰ ਲੋੜ ਪਵੇ ਤਾਂ ਪਿੰਡ ਦੇ ਸ਼ਾਹੂਕਾਰ ਤੋਂ ਦੋ ਰੁਪੈ ਸੈਂਕੜੇ ਤੇ ਵਿਆਜੁ ਰਕਮ ਲੈ ਲੈਣੀ ਕਿਓਕਿ ਇਹ ਪਰਦੇ ਵਿਚ ਮਿਲਦਾ ਹੈ, ਪ੍ਰੰਤੂ ਬੈਂਕਾਂ ਪਾਸੋਂ ਰਪੈ ਸੈਂਕੜੇ ਤੇ ਪੈਸੇ ਨਹੀਂ ਲੈਣੇ ਕਿਉਂਕਿ ਇਥੋਂ ਪੈਸੇ ਲਿਆ ਇੱਜ਼ਤ ਵਿਚ ਫਰਕ ਪੈਂਦਾ ਹੈ । ਪੰਦਰਾਂ ਵੀਹ ਘਮਾਂ ਜੋ ਜ਼ਮੀਨ ਇਸ ਦੇ ਹਿਸੇ ਆਉਂਦੀ ਹੈ ਪਿੰਡ ਦੇ ਚੌਹੀਂ ਪਾਸੀਂ ਦੁਸੀਂ ਬਾਰੀ ਥਾਵੀਂ ਵੰਡੀ ਹੋਈ ਹੈ । ਉਸ ਨੂੰ ਇਕੱਠੀ ਨਹੀਂ ਕਰ ਸਕਦਾ । ਜੇਕਰ ਕਾਰ ਵਲੋਂ ਮਰੱਬਾ ਬੰਦੀ ਦਾ ਕੁਝ ਪ੍ਰਬੰਧ ਹੁੰਦਾ ਹੈ ਤਾਂ ਇਹ ਜ਼ਰੂਰ ਵਿਚ ਵਚਰ ਡਾਹੇਗਾ ਕਿ ਇਸ ਗਲ ਵਿਚ ਇਸ ਨੂੰ ਨੁਕਸਾਨ ਹੈ | ਕਈ ਵਾਰ ਤਾਂ ਇਥੋਂ ਤਕ ਹੁੰਦਾ ਹੈ ਕਿ ਮੁਰੱਬਾ-ਬੰਦੀ ਲਈ ਸਾਰਾ ਪਿੰਡ ਜਾਂ ਇਕ ਸਾਰੀ ਪੱਤੀ ਤਿਆਰ ਹੁੰਦੀ ਹੈ ਅਤੇ ਇਕ ਅਖੜ ਜ਼ਿਮੀਂਦਾਰ ਨਾਂਹ ਕਰਕੇ ਸਾਰਿਆਂ ਦੀ ਕੀਤੀ ਕੱਤਰੀ ਨੂੰ ਮਿੱਟੀ ਵਿਚ ਰਲਾ ਦੇਂਦਾ ਹੈ, ਸੋ ਭਾਵੇਂ ਦੁਰ ਦੁਰ ਖਿੰਡੇ ਹੋਏ ਖੇਤਾਂ ਦੇ ਕਾਰਨ ਇਹ ਆਪਣੀ ਫਸਲ ਦੀ ਰਾਖੀ ਚੰਗੀ ਨ ਕਰ ਸਕੇ, ਤੇ ਇਕ ਖੇਤੋਂ ਦੁਸਰੇ ਖੇਤ ਜਾਣ ਲਈ ਭਾਵੇਂ ਇਸ ਨੂੰ ਸਮੇਂ ਦਾ ਹਰਜ ਕਰਨਾ ਹੀ ਪਵੇ, ਕਿਤਨੀ ਜ਼ਮੀਨ ਵੱਟਾਂ