ਪੰਨਾ:ਪੂਰਬ ਅਤੇ ਪੱਛਮ.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩੨

ਪੂਰਬ ਅਤੇ ਪੱਛਮ

ਕਰ ਲਵੋ । ਇਹ ਭੀ ਖੁਲੀ ਖੇਡ ਹੈ ਕਿ ਚੀਜ਼ ਦਾ ਕੁਝ ਜੀ ਕਰਦਾ ਹੈ ਅਜ ਹੀ ਫੈਸਲਾ ਕਰ ਲਵੋ ਤੇ ਜੀ ਕਰਦਾ ਹੈ ਤਾਂ ਜਿਨਸ ਨਿਕਲਣ ਤੇ ਮੰਡੀ ਦਾ ਜੋ ਭਾ ਹੋਵੇ ਉਸ ਤੇ ਫੈਸਲਾ ਕਰ ਲਵੋ । ਜੇਕਰ ਕਿਸੇ ਕਾਰਨ ਤੁਹਾਨੂੰ ਆਪਣੀ ਪੈਦਾਵਾਰ ਮੰਡੀ ਵਿਚ ਵੇਜਣੀ ਹੀ ਪਵੇ ਤਾਂ ਉਥੇ ਜਾਕੇ ਤੁਹਾਡੇ ਲਈ ਇਹ ਜ਼ਰੂਰੀ ਨਹੀਂ ਜਿਸ ਤਰਾਂ ਕਿ ਸਾਡੇ ਮੁਲਕ ਦੇ ਜ਼ਿਮੀਦਾਰਾਂ ਲਈ ਹੁੰਦਾ ਹੈ ਕਿ ਤੁਸੀਂ ਜੋ ਭਾ ਮਿਲੇ ਉਸੇ ਤੇ ਆਪਣੀ ਜਿਨਸ ਸਟ ਆਓ । ਜੇਕਰ ਤੁਹਾਡੇ ਖਿਆਲ ਵਿਚ ਭਾ ਮੰਦਾ ਹੈ ਅਤੇ ਅਗੇ ਨੂੰ ਇਸ ਦੇ ਚੜਨ ਦੀ ਸੰਭਾਵਨਾ ਹੈ ਤਾਂ ਮੰਡੀ ਵਿਚ ਪ੍ਰਬੰਧ ਹੈ ਕਿ ਜਿਤਨੀ ਦੇਰ ਤੁਹਾਡੀ ਮਰਜ਼ੀ ਹੈ ਤੁਸੀਂ ਆਪਣੀ ਜਿਨਸ ਨੂੰ ਉਥੇ ਰਖੋ | ਕਰਾਇਆ ਤੁਹਾਨੂੰ ਜ਼ਰੂਰ ਦੇਣਾ ਪਵੇਗਾ, ਪਤੁ ਜਿਨਸ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਪੁਜੇਗਾ । ਜਦ ਵੇਚਣੀ ਹੈ ਤਾਂ ਕਿਸੇ ਤੁਹਾਡੇ ਪਾਸੋਂ ਆਤ ਨਹੀਂ ਮੰਗਣੀ, ਨਾਂ ਹੀ ਮਾਸ਼ਕੀ, ਭੰਗੀ ਗਉਸ਼ਾਲਾ, ਧਰਮ ਅਰਥ ਜਾਂ ਕਿਸੇ ਹੋਰ ਢਕੌਂਸਲੇ ਦੇ ਅਧਾਰ ਤੇ ਤੁਹਾਡੇ ਪਾਸੋਂ ਕੋਈ ਕਾਟ ਕੱਟੀ ਜਾਵੇਗੀ । ਤੋਲਣ ਵਿਚ ਇਕ ਤੋਲੇ ਦਾ ਫਰਕ ਨਹੀਂ ਪੈ ਸਕਦਾ ਭਾਵੇਂ ਜਿਨਸ ਨੂੰ ਟਨਾਂ ਦੇ ਮੇਚੇ ਵਿਚ ਤੋਲੋ ।

ਸਾਡੇ ਦੇਸ਼ ਦੀ ਅਨਾਜ ਜਾਂ ਖੇਤੀ ਦੀ ਆਮ ਪੈਦਾਵਾਰ ਦੀ ਮੰਡੀ ਦਾ ਅਤੀ ਬਰਾ ਹਾਲ ਹੈ । ਫਸਲ ਆਉਣ ਤੇ ਆਮ ਤੌਰ ਤੇ ਜ਼ਿਮੀਦਾਰ ਨੂੰ ਆਪ ਹੀ ਆਪਣੀ ਜਿਨਸ ਮੰਡੀ ਵਿਚ ਲੈ ਜਾਣੀ ਪੈਂਦੀ ਹੈ ਅਤੇ ਜੋ ਭਾ ਭੀ