ਪੰਨਾ:ਪੂਰਬ ਅਤੇ ਪੱਛਮ.pdf/238

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਵਹਾਰਕ ਜ਼ਿੰਦਗੀ

੨੩੩

ਮਿਲੇ ਟਕੇ ਆਉਣੀ ਪੈਂਦੀ ਹੈ । ਮੰਡੀ ਦੇ ਸੌਦਾਗਰਾਂ ਦੀ ਮਰਜ਼ੀ ਹੈ ਆਪਣੇ ਸੱਟੇ ਦੇ ਜ਼ੋਰ ਤੇ ਭਾਵੇਂ ਭਾ ਗਿਰਾ ਦੇਣ ਤੇ ਭਾਵੇਂ ਚੜਾ ਦੇਣ । ਜ਼ਿਮੀਂਦਾਰ ਲਈ ਸਵਾਏ ਜਿਨਸ ਨੂੰ ਛਡਣ ਦੇ ਕੋਈ ਚਾਰਾ ਹੀ ਨਹੀਂ ਕਿਉਂਕਿ ਮੰਡੀ ਵਿਚ ਉਸ ਦੀ ਜਿਨਸ ਨੂੰ ਸੰਭਾਲਣ ਦਾ ਕੋਈ ਪ੍ਰਬੰਧ ਹੀ ਨਹੀਂ । ਅਤੇ ਵੇਚਣ ਵੇਲੇ ਕਈ ਪ੍ਰਕਾਰ ਦੀਆਂ ਕਾਰਾਂ ਹੋਣੀਆਂ | ਅਰੰਭ ਹੋ ਜਾਂਦੀਆਂ ਹਨ, ਜਿਨ੍ਹਾਂ ਦੇ ਕਾਰਨ ਜ਼ਿਮੀਂਦਾਰ ਨੂੰ ਪੂਰਾ ਹੱਕ ਨਹੀਂ ਮਿਲਦਾ । ਤੋਲ ਭੀ ਕਈ ਪ੍ਰਕਾਰ ਦੇ ਹਨ ਤੇ ਤੋਲਣ ਵਾਲੇ ਕੰਡੇ ਭੀ ਕਈ ਪ੍ਰਕਾਰ ਦੇ । | ਜੇਕਰ ਕੋਈ ਤੋਲਾ ਡੋਲ ਰਿਹਾ ਹੈ ਤਾਂ ਉਹ ਮੰਡੀ ਦੇ ਸੌਦਾਗਰ ਨਾਲ ਰਲਿਆ ਹੋਇਆ ਹੈ ਕਿਉਂਕਿ ਇਸ ਤਕ ਇਸ ਨੂੰ ਸਦਾ ਗੌ ਹੈ। ਜ਼ਿਮੀਂਦਾਰ ਅਜ ਆਇਆ ਮੁੜ ਕੇ ਸਾਲ ਨੂੰ, ਉਹ ਭੀ ਦਾਅ ਲਗੇ ਤਾਂ; ਸ਼ਕਲ ਦਿਖਾਵੇਗਾ। ਇਸ ਲਈ ਉਹ ਧੜੀ ਗਿਆਰਾਂ ਸੇਰ ਦੀ ਭਰਦਾ ਹੈ। ਤੇ ਜ਼ਿਮੀਂਦਾਰ ਵਿਚਾਰਾ ਹੈਰਾਨ ਹੀ ਰਹਿ ਜਾਂਦਾ ਹੈ ਤੇ ਇਹ ਸੋਚ ਕੇ ਕਿ ਘਰੋਂ ਤਾਂ ਉਹ ਬਹੁਤੀ ਤੋਲ ਕੇ ਲਿਆਇਆ ਸੀ ਉਸ ਨੂੰ ਹੱਥ ਮਲਣ ਤੋਂ ਬਿਨਾਂ ਹੋਰ ਕੁਝ ਨਹੀਂ ਸੁਝਦਾ । ਹੁਣ ਕੁਝ ਥੋੜੇ ਦਿਨਾਂ ਤੋਂ ਸੁਕਾਰ ਨੇ ਇਸ ਪਾਸੇ ਖਿਆਲ ਦਿੱਤਾ ਹੈ, ਜਿਸ ਕਰ ਕੇ ਜ਼ਿਮੀਂਦਾਰ ਦੀ ਗਾੜੇ ਪਸੀਨੇ ਨਾਲ ਕਮਾਈ ਹੋਈ ਜਿਸ ਦਾ ਉਸ ਨੂੰ ਘਟ ਤੋਂ ਘਟ ਪੂਰਾ ਪੂਰਾ ਹੱਕ ਜ਼ਰੂਰ ਮਿਲ ਸਕੇਗਾ ।

ਆਮ ਪ੍ਰੀਦੋ ਫਰੋਖਤ ਵਿਚ ਭੀ ਪੱਛਮੀ ਦੇਸ਼ਾਂ ਦੇ ਤੂੰਕੇ ਸਾਡੇ ਨਾਲੋਂ ਬਹੁਤ ਚੰਗੇ ਹਨ । ਕਿਸੇ ਦੁਕਾਨ ਤੇ