ਪੰਨਾ:ਪੂਰਬ ਅਤੇ ਪੱਛਮ.pdf/249

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪੪

ਪੂਰਬ ਅਤੇ ਪੱਛਮ

ਆਦਮੀ ਹੀ ਕਰਦੇ ਹਨ । ਇਸ ਲਈ ਇਹ ਹੈਰਾਨੀ ਦੀ ਗਲ ਨਹੀਂ ਕਿ ਇਕ ਪੜਿਆ ਲਿਖਿਆ ਅਦਮੀ ਬਟ ਸਿਉਂਣ, ਜਾਂ ਬੂਟ ਮੁਰੰਮਤ ਕਰਨ ਦਾ ਕੰਮ ਕਰਦਾ ਹੋਵੇ, ਪੜਿਆ ਹੋਇਆ ਯਾ ਸਕੂਲ ਜਾਂ ਕਾਲਜ ਵਿਚ ਪੜ ਰਿਹਾ ਮੁੰਡਾ ਬੂਟ ਪਾਲਸ਼, ਅਖ਼ਬਾਰ ਵੰਡਣ ਜਾਂ ਹੋਟਲਾਂ ਵਿਚ ਭਾਂਡੇ ਆਦਿ ਮਾਂਜਣ ਦਾ ਕੰਮ ਕਰਦਾ ਹੋਵੇ । ਦਸਾਂ ਨਵਾਂ ਦੀ ਕਿਰਤ ਕਰਕੇ ਆਪਣੀ ਪਿਤਪਾਲਾ ਕਰਨੀ, ਭਾਵੇਂ ਉਹ ਕਾਰ ਕਿਹੋ ਜਹੀ ਹੋਵੇ ( ਯਾਦ ਰਹੇ ਕਿ ਸਾਡੇ ਮੁਲਕ ਦੇ ਭੰਗੀਆਂ ਵਾਲਾ ਕੰਮ ਉਨਾਂ ਦੇਸ਼ਾਂ ਵਿਚ ਹੁੰਦਾ ਹੀ ਨਹੀਂ ਕਿਉਂਕਿ ਟੱਟੀਆਂ ਦੀ ਸਫਾਈ ਵਾਸਤੇ ,ਫਲੈਸ ਸਿਸਟਮ ਲਗੇ ਹੋਏ ਹਨ ਜਿਨ੍ਹਾਂ ਨਾਲ ਆਪ ਹੀ ਸਫਾਈ ਹੁੰਦੀ ਰਹਿੰਦੀ ਹੈ)।

ਆਮ ਤੌਰ ਤੇ ਤੁਸੀਂ ਦੇਖੋਗੇ ਕਿ ਸਰਦੇ ਵਰਦੇ ਘਰੀਂ ਭੀ ਘਰ ਦਾ ਕੰਮ ਕਾਰ ਕਰਨ ਲਈ ਕੋਈ ਨੌਕਰ ਜਾਂ ਨੌਕਰਾਨੀ ਨਹੀਂ ਰਖੀ ਹੋਈ | ਘਰ ਦਾ ਸਾਰਾ ਕੰਮ ਤੇ ਰਸੋਈ ਆਦਿ ਸਭ ਘਰ ਦੀ ਮਾਲਿਕਾ ਦੇ ਜ਼ਮੇ ਹੀ ਹੈ, ਭਾਵੇਂ ਉਸ ਦਾ ਪਤੀ ਚਾਰ ਪੰਜ ਸੌ ਰੁਪਿਆ ਤਨਖਾਹ ਪਿਆ ਪਾਉਂ ਦਾ ਹੋਵੇ । ਸਾਡੇ ਲੋਕਾਂ ਨੇ ਇਹ ਫੈਸ਼ਨ ਹੀ ਬਣਾ ਛਡਿਆ ਹੈ ਕਿ ਜਿਸਨੂੰ ਚਾਲੀ ਪੰਜਾਹ ਦੀ ਨੌਕਰੀ ਮਿਲ ਗਈ। ਉਸ ਨੇ ਪੰਜ ਚਾਰ ਰੁਪੈ ਤੇ ਘਰ ਦਾ ਕੰਮ ਕਰਨ ਲਈ ਮੁੰਡਾ ਝਟ ਰਖ ਲਿਆ । ਇਹ ਚਾਰ ਪੰਜ ਰੁਪੈ ਲੈਣ ਵਾਲਾ ਮੁੰਡਾ ਮਾਲਕ ਨੂੰ ਘਟ ਤੋਂ ਘਟ ਦਸ ਰੁਪੈ ਮਾਹਵਾਰ ਵਿਚ ਪੈਂਦਾ ਹੈ, ਇਸ ਲਈ ਲੋੜ ਹੈ ਕਿ