ਪੰਨਾ:ਪੂਰਬ ਅਤੇ ਪੱਛਮ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਿਖਾਈ ਦੀ ਜਾਚ ਸਿੱਖਣ ਲਈ ਆਦਮੀ ਨੂੰ ਬੜੀ ਦਿਮਾਗੀ ਤਕਲੀਫ ਉਠਾਉਣੀ ਪਈ ਹੈ। ਵਰਤਮਾਨ ਟੈਪ ਦੇ ਛਾਪੇ ਦੇ ਦਿਨਾਂ ਵਿਚ ਅਸੀਂ ਆਪਣੇ ਵਡੇਰਿਆਂ ਹੋਦੀਆਂ ਤਕਲੀਫਾਂ ਨੂੰ ਅਨਭਵ ਨਹੀਂ ਕਰ ਸਕਦੇ । ਸਭ ਤੋਂ ਪਹਿਲਾਂ ਲਿਖਾਈ ਦਾ ਕੰਮ ਤਸਵੀਰਾਂ ਬਨਾਉਣ ਤੋਂ ਅਰੰਭ ਹੋਇਆ । ਜਿਸ ਪ੍ਰਕਾਰ ਦਾ ਭਾਵ ਆਦਮੀ ਨੇ ਪ੍ਰਗਟ ਕਰਨਾ ਹੁੰਦਾ ਉਸੇ ਪ੍ਰਕਾਰ ਦਾ ਚਿਤ੍ਰ ਉਹ ਰਚ ਦਿੰਦਾ । ਚੀਨ ਅਤੇ ਜਪਾਨ ਵਿਚ ਹਾਲਾਂ ਤਕ ਲਿਖਾਈ ਪੜ੍ਹਾਈ ਦਾ ਕੰਮ ਅਜੇਹੇ ਚਿਤ੍ਰਾਂ ਰਾਹੀਂ ਹੀ ਹੁੰਦਾ ਹੈ। ਭਾਵੇਂ ਚਿਤ੍ਰ ਬਨਾਉਣ ਵਿਚ ਉਨ੍ਹਾਂ ਨੇ ਕਾਫੀ ਉਨਤੀ ਕੀਤੀ ਹੈ ਪ੍ਰੰਤੂ ਆਪਣੀ ਬੋਲੀ ਨੂੰ ਸਿੱਧੇ ਸਾਦੇ ਪੂਰੇ ਅੱਖਰਾਂ ਵਿਚ ਲਿਖਣ ਦਾ ਢੰਗ ਢੂੰਢਣ ਵਿਚ ਹੁਣ ਤਕ ਇਹ ਲੋਕ ਅਸਮਰਥ ਰਹੇ ਹਨ । ਬਾਕੀ ਮੁਲਕਾਂ ਦੇ ਵਸਨੀਕਾਂ ਨੇ ਸਨੇ ਸਨੇ ਬਹੁਤ ਉਨਤੀ ਕਰ ਲਈ ਹੈ ਅਤੇ ਛਾਪੇ ਖਾਨੇ ਬਣਾ ਲਏ ਹਨ ।

ਪ੍ਰਾਚੀਨ ਸਭਯਤਾ ਦੀ ਇਹ ਸੰਖੇਪ ਜਿਹੀ ਵਾਕਫੀਅਤ ਕਰਵਾ ਕੇ ਹੁਣ ਅਸੀਂ ਵਰਤਮਾਨ ਸਭਯਤਾ ਵਲ ਆਉਂਦੇ ਹਾਂ ।

੩-ਵਰਤਮਾਨ ਸਭਯਤਾ ਅਤੇ ਇਸਦੇ ਲੱਛਣ

ਵਰਤਮਾਨ ਸਭਯਤਾ ਦਾ ਸਮਾਂ ਈਸਵੀ ਸੰਨ ਤੋਂ ਚਾਰ ਪੰਜ ਸੌ ਸਾਲ ਪਹਿਲਾਂ ਤੋਂ ਉਪ੍ਰੰਤ ਗਿਣਿਆ ਜਾਂਦਾ ਹੈ । ਇਸ ਸਮੇਂ ਵਿੱਚ ਆਦਮੀ ਨੇ ਸਾਰੇ ਦੇ ਸਾਰੇ ਭੂਮੰਡਲ