ਪੰਨਾ:ਪੂਰਬ ਅਤੇ ਪੱਛਮ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਆਪਣਾ ਕਬਜ਼ਾ ਕਰ ਲਿਆ ਹੈ ਅਰਥਾਤ ਸਾਰੀ ਧਰਤੀ ਵਸੋਂ ਵਿਚ ਆ ਗਈ ਹੈ । ਇਸ ਸਮੇਂ ਦੀ ਸੰਖੇਪ ਵਾਰਤਾ ਹੇਠ ਲਿਖੇ ਅਨੁਸਾਰ ਹੈ ।

ਪਹਿਲਾਂ ਕਾਫੀ ਸਮੇਂ ਲਈ ਕਈ ਦੇਸ਼ਾਂ ਵਿੱਚ ਵਖ ਵਖ ਰਾਜਿਆਂ ਦੇ ਅੱਡ ਅੱਡ ਰਜਵਾੜੇ ਬਣੇ ਰਹੇ ਜਿਵੇਂ ਕਿ ਹਿੰਦੁਸਤਾਨ, ਚੀਨ, ਜਪਾਨ, ਮਧ ਏਸ਼ੀਆ ਤੇ ਪੱਛਮੀ ਏਸ਼ੀਆ ਵਿੱਚ। ਇਨਾਂ ਰਜਵਾੜਿਆਂ ਦੇ ਰਾਜੇ ਆਪਸ ਵਿਚ ਦੰਗਾ ਫ਼ਸਾਦ ਰਖਦੇ ਤੇ ਜਿਸਦਾ ਜ਼ੋਰ ਪੈ ਜਾਂਦਾ ਉਹ ਦੂਸਰੇ ਨੂੰ ਦਬਾ ਲੈਂਦਾ ਅਤੇ ਉਸਦਾ ਰਾਜ ਆਪਣੇ ਰਾਜ ਵਿਚ ਮਿਲਾ ਲੈਂਦਾ । ਯੂਰਪ ਵਿਚ ਯੂਨਾਨ ਤੇ ਰੂੰਮ ਦੇ ਦੇਸ਼ ਸਾਮਵਾਦੀ ਰਾਜਬਣਤਰ (Democratic Republics) ਕਾਇਮ ਕਰਨ ਲਈ ਪ੍ਰਸਿਧ ਹੋਏ । ਪ੍ਰਾਚੀਨ ਸਭਯਤਾ ਵਾਂਗ ਇਥੇ ਪਹਿਲਾਂ ਪਹਿਲਾਂ ਹਰ ਇਕ ਸ਼ਹਿਰ ਆਪਣੇ ਆਪ ਵਿਚ ਇਕ ਸ੍ਵਤੰਤ੍ਰ ਰਜਵਾੜਾ ( Republic ) ਸੀ ਅਤੇ ਆਸ ਪਾਸ ਦੇ ਸ਼ਹਿਰਾਂ ਜਾਂ ਇਨ੍ਹਾਂ ਸ਼ਹਿਰਾਂ ਦੇ ਵਸਨੀਕਾਂ ਨਾਲ ਦੋਸ਼ੀਆਂ ਵਾਲਾ ਸਲੂਕ ਕੀਤਾ ਜਾਂਦਾ ਸੀ । ਜੇਕਰ ਕੋਈ ਚੀਜ਼ ਇਕ ਪਿੰਡ ਜਾਂ ਸ਼ਹਿਰੋਂ ਦੂਸਰੇ ਪਿੰਡ ਜਾਂ ਸ਼ਹਿਰ ਲੈਣ ਜਾਣੀ ਹੁੰਦੀ ਤਾਂ ਉਸ ਤੇ ਮਸੂਲ ਲਗਦਾ ਸੀ । ਇਹ ਮਸੂਲ ਲਾਉਣਾ ਸ਼ਹਿਰ ਦੀ ਸ੍ਵਤੰਤ੍ਰਤਾ ਦਾ ਇਕ ਖਾਸ ਗੁਣ ਸੀ । ਪ੍ਰੰਤੂ ਸਮਾਂ ਪਾ ਕੇ ਇਹ ਸ੍ਵਤੰਤ੍ਰ ਸ਼ਹਿਰ ਭੀ ਛੋਟੇ ਛੋਟੇ ਲੋਕਲ ਰਾਜਿਆਂ ਦੇ ਅਧੀਨ ਹੋ ਗਏ ਅਤੇ ਸਨੇ ਸਨੇ ਇਹ ਰਾਜੇ ਆਪੋ ਵਿਚੀ ਲੜਦੇ ਝਗੜਦੇ ਤੇ ਇਕ ਦੂਸਰੇ ਨੂੰ ਮਾਰਦੇ ਵਡੇ ਵਡੇ ਰਾਜ ਕਾਇਮ ਕਰਦੇ ਗਏ। ਅਖੀਰ