ਪੰਨਾ:ਪੂਰਬ ਅਤੇ ਪੱਛਮ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭਯਤਾ ਦਾ ਵਿਕਾਸ਼

३१

ਇਸ ਸਮੇਂ ਵਿਚ ਇਥੇ ਕੋਈ ਜਹਾਦ ਨਹੀਂ ਹੋਇਆ। ਯੁਧ ਹੁੰਦੇ ਰਹੇ ਹਨ, ਪ੍ਰੰਤੂ ਉਹ ਰਾਜਸੀ ਜਾਂ ਆਰਥਕ ਮਤ ਭੇਦ ਹੋਣ ਦੇ ਕਾਰਨ, ਮਜ਼ਹਬਾਂ ਦੇ ਟੱਟੇ ਕਰਕੇ ਨਹੀਂ।

ਸਾਰੀ ਦੁਨੀਆਂ ਵਿਚ ਆਦਮੀ ਨੇ ਆਪਣੀ ਉਪ-ਜੀਵਕਾ ਲਈ ਭਾਂਤ ਭਾਂਤ ਦੇ ਪੇਸ਼ੇ ਅਖਤਿਆਰ ਕੀਤੇ। ਹਿੰਦੁਸਤਾਨ ਅਤੇ ਯੂਨਾਨ ਦੀ ਪ੍ਰਾਚੀਨ ਕਿਰਤੀ ਵੰਡ ਬਹੁਤ ਮਿਲਦੀ ਜੁਲਦੀ ਹੈ। ਅਫਲਾਤੁਨ (Plato) ਅਤੇ ਮਨੂੰ ਨੇ ਜੋ ਸੁਸਾਇਟੀ ਦੀ ਵੰਡ ਕੀਤੀ, ਉਹ ਇਕ ਦੂਜੇ ਨਾਲ ਖਾਸਾ ਟਾਕਰਾ ਖਾਂਦੀ ਹੈ। ਇਨ੍ਹਾਂ ਸੁਸਾਇਟੀ ਨੂੰ ਚਾਰ ਹਿੱਸਿਆਂ ਵਿਚ ਵੰਡਿਆ-ਜੋ ਦਿਮਾਗ਼ੀ ਸ਼ਕਤੀ ਵਿਚ ਪੂਰੇ ਸਨ, ਉਨ੍ਹਾਂ ਨੂੰ ਰਾਜ ਕਾਜ ਤੇ ਵਿਦਿਆ ਪੜ੍ਹਨ ਪੜ੍ਹਾਉਣ ਦਾ ਜ਼ੁਮੇਵਾਰ ਥਾਪਿਆ, ਬਾਹੂ ਬਲ ਵਾਲਿਆਂ ਨੂੰ ਦੇਸ਼ ਦੀ ਰੱਖਿਆ ਵਾਸਤੇ ਸਿਪਾਹੀਆਂ ਦੀ ਵਰਦੀ ਪਹਿਨਾਈ, ਮਾਮੂਲੀ ਅਕਲ ਦੇ ਮਾਲਕਾਂ ਨੂੰ ਖੇਤੀ ਬਾੜੀ ਤੇ ਵਪਾਰ ਦਾ ਕੰਮ ਸੰਭਾਲਿਆ, ਅਤੇ ਸਭ ਤੋਂ ਰਹਿ ਚੁੱਕਿਆਂ ਨੂੰ ਦੂਸਰੀਆਂ ਸ਼੍ਰੇਣੀਆਂ ਦੇ ਸੇਵਾਦਾਰ ਬਣਾਇਆ। ਯੂਨਾਨ ਵਿਚ ਤਾਂ ਇਹ ਅਫਲਾਤੂਨ ਦੀ ਸਕੀਮ ਕਾਗਜ਼ੀ ਸਕੀਮ ਹੀ ਰਹੀ, ਪ੍ਰੰਤੂ ਹਿੰਦੁਸਤਾਨ ਵਿਚ ਇਸ ਨੇ ਜਾਤ ਵਰਨ ਦਾ ਰੂਪ ਧਾਰਿਆ, ਜਿਸ ਦੇ ਮੁਢਲੇ ਅਸੂਲ ਤਾਂ ਬੜੇ ਚੰਗੇ ਸਨ, ਪ੍ਰੰਤੂ ਸਮਾਂ ਪੈਣ ਤੇ ਵਰਤਮਾਨ ਜਾਤ ਪਾਤ ਦਾ ਕੰਡਿਆਲਾ ਰੂਪ ਧਾਰ ਲਿਆ, ਜਿਸ ਅਨੁਸਾਰ ਹਰ ਇਕ ਆਦਮੀ ਦੀ ਯੋਗਤਾ ਉਸ ਦੀ ਦਿਮਾਗ਼ੀ ਸ਼ਕਤੀ ਜਾਂ ਬਾਹੂ ਬਲ ਦੇ ਅਧਾਰ ਤੇ ਨਹੀਂ, ਬਲਕਿ ਜਨਮ ਦੇ ਅਧਾਰ ਤੇ ਗਿਣੀ ਜਾਂਦੀ ਹੈ। ਜੋ