ਪੰਨਾ:ਪੂਰਬ ਅਤੇ ਪੱਛਮ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਸਭਯਤਾ ਦਾ ਵਿਕਾਸ਼ ੩੫ ਗਲੋਂ ਘਟ ਨਹੀਂ ਸੀ, ਬਲਕਿ ਸਾਡੀ ਸਭਿਯਤਾ ਦਾ ਮਿਆਰ ਉਨਾਂ ਦੀ ਸਯਤਾ ਨਾਲੋਂ ਬਹੁਤ ਉੱਚਾ ਸੀ । ਸਾਡਾ ਮਲਕ ਰਾਜਨੀਤੀ, ਫਲਸਫਾ, ਲਿਟੇਚਰ, ਵਿਦਿਆ ਅਤੇ ਦਸਤਕਾਰੀ ਆਦਿ ਵਿਚ ਦੁਨੀਆਂ ਦੇ ਅਗੇ-ਵਧੂ ਦੇਸਾਂ ਵਿਚੋਂ ਸੀ । ਪਤੁ ਸਮੇਂ ਦੇ ਗੇੜ ਨੇ ਦੇਸ਼ ਦੀ ਰਾਜਸੀ ਹਾਲਤ ਅਜੇਹੀ ਕਮਜ਼ੋਰ ਕਰ ਦਿੱਤੀ ਕਿ ਇਕ ਦੁਸਰੇ ਨਾਲ ਲੜਾਈਆਂ ਹੋਣ ਲੱਗੀਆਂ ਅਤੇ ਆਪਣੇ ਸਾਥੀ ਰਾਜੇ ਜਾਂ ਨਵਾਬ ਨੂੰ ਕਾਬੂ ਕਰਨ ਲਈ ਹਰ ਇਕ ਨੇ ਈਸਟ ਇੰਡੀਆ ਕੰਪਨੀ ਦੇ ਕਰਮਚਾਰੀਆਂ ਤੋਂ ਮੱਦਦ ਲੈਣੀ ਸਵੈਕਾਰ ਕੀਤੀ । ਇਸ ਮਦਦ ਦੇ ਬਦਲੇ ਕੰਪਨੀ ਨੂੰ ਹਰ ਇਕ ਲੜਾਈ ਕਰਨ ਵਾਲਾ ਰਾਜਾ ਜਿੱਤੇ ਹੋਏ ਰਾਜ ਵਿਚੋਂ ਕੁਝ ਹਿੱਸਾ ਜਾਂ ਨਕਦੀ ਦੇਣ ਲੱਗਾ। ਇਸ ਪ੍ਰਕਾਰ ਦਿਨੋ ਦਿਨ ਕੰਪਨੀ ਦਾ ਵਿਕਾਰ ਵਧਦਾ ਗਿਆ ਅਤੇ ਦੇਸੀ ਰਾਜਿਆਂ ਦੀ ਗਿਣਤੀ ਘਟਦੀ ਗਈ । ਅਠਾਰਵੀਂ ਸਦੀ ਦੇ ਅੱਧ (ਖਾਸ ਕਰਕੇ ੧੭੬੩) ਤੋਂ ਬਾਅਦ ਦਸਤਕਾਰਕ ਅੰਦੋਲਨ ( Industrial Revolution ) ਦਾ ਸਮਾਂ ਆਉਂਦਾ ਹੈ। ਵਰਤਮਾਨ ਦਸਤਕਾਰੀ ਦਾ ਅਰੰਭ ਇੰਗਲਿਸਤਾਨ ਵਿਚ ਹੋਇਆਂ ਅਤੇ ਸਨੇ ਸਨੇ ਇਹ ਮਸ਼ੀਨਾਂ ਨਾਲ ਚੀਜ਼ਾਂ ਬਨਾਉਣ ਦਾ ਤੂੰ ਹੋਰਨਾਂ ਮੁਲਕਾਂ ਵਿਚ ਭੀ ਪ੍ਰਵਿਰਤ ਹੋਣ ਲਗਾ, ਪਾਤ ਵੀਹਵੀਂ ਸਦੀ ਦੇ ਪਹਿਲੇ ਚੌਥਾਈ ਹਿੱਸੇ ਤਕ ਦਸਤਕਾਰੀ ਲੀਡਰੀ ਦੀ ਕਮਾਨ ਅੰਗੇਜ਼ਾਂ ਦੇ ਹੱਥ ਹੀ ਰਹੀ । ਇਸ ਦਸਤਕਾਰੀ ਅੰਦੋਲਨ ਨੇ ਅਧੀਨ