ਪੰਨਾ:ਪੂਰਬ ਅਤੇ ਪੱਛਮ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਏ ਹਨ। ਜੇਕਰ ਕਿਸੇ ਪਾਠਕ ਨੂੰ ਇਹ ਪੁਸਤਕ ਆਦਰਸ਼ਕ ਜੀਵਨ-ਕਣੀ ਦੀ ਅੰਸ ਦੇ ਸਕੇ ਤਾਂ ਲਿਖਾਰੀ ਆਪਣੇ ਧੰਨ ਭਾਗ ਸਮਝਦਾ ਹੋਇਆ ਆਪਣੀ ਮੇਹਨਤ ਨੂੰ ਸਫਲ ਸਮਝੇਗਾ।

ਲਿਖਾਰੀ ਸ: ਜੋਧ ਸਿੰਘ ਜੀ ਐਮ. ਏ., ਪਿੰਸੀਪਲ, ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਹਾਰਦਿਕ ਧੰਨਵਾਦੀ ਹੈ। ਜਿਨ੍ਹਾਂ ਨੇ ਆਪਣੇ ਅਤਿ ਰੁਝੇਵੇਂ ਦੇ ਸਮੇਂ ਵਿਚ ਪੁਸਤਕ ਦੇ ਖਰੜੇ ਨੂੰ ਪੜ੍ਹਕੇ ਮੁਖ-ਬੰਧ ਲਿਖਣ ਦੀ ਕ੍ਰਿਪਾਲਤਾ ਕੀਤੀ ਤੇ ਲਿਖਾਰੀ ਦਾ ਹੌਸਲਾ ਵਧਾਇਆ। ਗਿਆਨੀ ਹਰਿਭਜਨ ਸਿੰਘ ਜੀ ਮਾਲਕ “ਗਯਾਨੀ ਪ੍ਰੈਸ" ਅਮ੍ਰਿਤਸਰ ਦਾ ਭੀ ਲਿਖਾਰੀ ਸਚੇ ਦਿਲੋਂ ਧੰਨਵਾਦੀ ਹੈ ਕਿਉਂਕਿ ਇਨ੍ਹਾ ਦੀ ਸਹਾਇਤਾ ਤੋਂ ਬਿਨਾਂ ਇਹ ਪੁਸਤਕ ਇਤਨੀ ਛੇਤੀ ਤਿਆਰ ਹੋ ਕੇ ਪਬਲਕ ਦੇ ਸਾਹਮਣੇ ਨਹੀਂ ਆ ਸਕਦੀ ਸੀ। ਲਿਖਾਰੀ ਦੀ ਸਪੁਤ੍ਰੀ ਬੀਬੀ ਗੁਰਬਚਨ ਕੌਰ, ਨੇ ਪਰੂਫ ਪੜ੍ਹਨ ਦਾ ਭਾਰ ਵੰਡਾਇਆ ਹੈ ਜਿਸ ਲਈ ਉਹ ਉਸਦਾ ਭੀ ਰਿਣੀ ਹੈ।

ਖ਼ਾਲਸਾ ਕਾਲਜ, ਅੰਮ੍ਰਿਤਸਰ

ਹਰਦਿੱਤ ਸਿੰਘ ਢਿੱਲੋਂ

੧੩ ਫਰਵਰੀ ੧੯੪੧