ਪੰਨਾ:ਪੂਰਬ ਅਤੇ ਪੱਛਮ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

પર ਪੂਰਬ ਅਤੇ ਪੱਛਮ ਗੇਂਦੇ ਹਾਂ । ਦੁਸਰੇ ਪਾਸਿਓਂ ਕੋਈ ਸੰਤ ਸਭਾਵ ਦੇਵਤਾ ਆਦਮੀ ਤਾਂ ਬੇਸ਼ਕ ਇਹ ਕਹਿਕੇ ਕਿ ਨਿੰਦਕ ਹਮਰੇ ਕਪੜੇ ਧੋਈ ਸਾਡਾ ਭਾਰ ਹੌਲਾ ਨ ਕਰੇ, ਨਹੀਂ ਤਾਂ ਆਮ ਤੌਰ ਤੇ ਉਧਰੋਂ ਦੋਹਰਾ ਪ੍ਰਸ਼ਾਦਿ ਮਿਲਦਾ ਹੈ ਅਤੇ ਸਾਡੀਆਂ ਬਾਜ਼ੀਆਂ ਇਹ ਲਗ ਜਾਂਦੀਆਂ ਹਨ ਕਿ ਇਸ ਪਵਿਤ ( ਨੀਚ ) ਕੰਮ ਵਿਚ ਕੌਣ ਵਧਦਾ ਹੈ । ਸਾਡੇ ਧਾਰਮਕ ਆਗੂ ਬੇਸ਼ਕ ਸਾਨੂੰ "ਛੋਡਹ ਨਿੰਦਾ ਤਾਤ ਪਈ, ਪੜ ਪੜ ਦਝਹਿ ਸਾਂਤ ਨ ਆਈ ਦੇ ਪਵਿਤੁ ਉਪਦੇਸ਼ ਪਏ ਦੇਵਣ ਅਤੇ ਸਾਨੂੰ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨ ਹੋਵੀ ਭਲਾ” ਦੀ ਸਿਖਿਯਾ ਦੇ ਕੇ ਸਿਧੇ ਰਸਤੇ ਪਾਉਣ ਦਾ ਯਤਨ ਕਰਨ, ਪੰਤ ਸਾਡੇ ਇਕ ਨਹੀਂ ਚੁਭਦੀ । ਹਰ ਰੋਜ਼ (ਸ਼ਾਇਦ) ਗੁਰਦਵਾਰੇ ਜਾ ਆਉਂਦੇ ਹਾਂ ਪੰਤ ਉਥੋਂ ਦੀ ਪਵਿੱਤ੍ਰ ਸਿਖਿਆ ਨੂੰ ਗੁਰਦਾਰੇ ਦੀ ਚਾਰਦੀਵਾਰੀ ਵਿਚ ਹੀ ਛਡ ਆਉਂਦੇ ਹਾਂ। ਤੇ ਤਾਂਤੇ ਲੋੜ ਹੈ ਕਿ ਅਸੀਂ ਨਿਜ ਖੋਜ ਕਰਨ ਲਈ ਡੂੰਘੀ ਝਾਤੀ ਮਾਰੀਏ ਅਤੇ ਆਪਣੇ ਪ੍ਰਸਪਰ ਵਰਤਾਓ ਵਿਚ ਅਜੇਹੀ ਤਬਦੀਲੀ ਲਿਆਈਏ ਕਿ “ਜੋ ਦੀਸੈ ਗੁਰ ਸਿਖੜਾ, ਤਿਸ ਨਿਵ ਨਿਵ ਲਾਗਉ ਪਾਇ ਜੀਓ ਦੇ ਪਵਿਤੁ ਗੁਰ ਵਾਕ ਨੂੰ ਸਾਰੀ ਖੁਦਾ ਦੀ ਖਲਕਤ ਤੇ ਢਾਕਾ ਦੇਈਏ । ਇਸ ਲਈ ਆਉ ! ਅਜ ਤੋਂ ਕਮਰ ਕਸੇ ਕਰ ਲਈਏ ਅਤੇ ਇਹ ਪ੍ਰਣ ਕਰ ਲਈਏ ਕਿ ਅਸੀਂ ਅੱਜ ਤੋਂ ਕਿਸੇ ਦੀ ਨਿੰਦਾ ਚੁਗਲੀ ਦਾ ਭਾਰ ਨਹੀਂ ਚਾਉਣਾ ਅਤੇ ਨਾਂ ਹੀ ਕਿਸੇ ਨਾਲ ਕੋਈ ਈਰਖਾ, ਦੈਤ ਕਰਨੀ ਹੈ ।