ਪੰਨਾ:ਪੂਰਬ ਅਤੇ ਪੱਛਮ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੮

ਪੂਰਬ ਅਤੇ ਪੱਛਮ

ਚਲਨ ਇਕ ਅਜੇਹਾ ਸ਼ਬਦ ਹੈ ਜਿਸ ਦੇ ਅਰਥਾਂ ਦਾ ਦਾਇਰ ਬਹੁਤ ਵੱਡਾ ਹੈ। ਪੰਤ ਅਸੀਂ ਇਥੇ ਇਸ ਦਾ ਆਮ ਮਤ. ਲਬ ਹੀ ਲਵਾਂਗੇ । ਆਪਣੀ ਨਿਤਾ ਪ੍ਰਤੀ ਜ਼ਿੰਦਗੀ ਵਿਚ ਪੱਛਮੀ ਲੋਕ ਸਾਡੇ ਨਾਲੋਂ ਬਹੁਤ ਸਛ ਜਾਪਦੇ ਹਨ । ਛੋਟੀਆਂ ਛੋਟੀਆਂ ਗੱਲਾਂ ਦੀ ਬਾਬਤ ਝੂਠ ਬੋਲਣਾ ਉਨਾਂ ਲੋਕਾਂ ਦੀ ਆਦਤ ਨਹੀਂ ਅਤੇ ਸੁਰੀਦ ਖਾ ਕੇ ਝੂਠ ਬੋਲਣਾ ਤਾਂ ਉਨ੍ਹਾਂ ਵਿਚ ਉੱਕਾ ਹੀ ਨਹੀਂ ਪਾਇਆ ਜਾਂਦਾ । ਅੰਗਜ਼ਾਂ ਦੀ ਬਾਬਤ ਇਹ ਮਸਲ ਮਸ਼ਹੂਰ ਹੈ ਕਿ ਕਚਹਿਰੀ ਦੇ Witness box ( ਗਵਾਹੀ ਦੇ ਥਾਂ ) ਵਿਚ ਖੜਾ ਹੋ ਕੇ ਕੋਈ ਅੰਗੇਜ਼ ਝੂਠ ਨਹੀਂ ਬੋਲੇਗਾ । ਸਾਡਾ ਬਿਲਕੁਲ ਇਸ ਦੇ ਉਲਟ ਰਿਵਾਜ ਹੈ । ਸਾਡੇ ਦੇਸ਼ ਦੀਆਂ ਕਚਹਿ ਰੀਆਂ ਵਿਚ ਜੇ ਕੋਈ ਚੀਜ਼ ਹੈ ਤਾਂ ਉਹ ਹੈ ਝੂ5 ਅਤੇ ਜੇਕਰ ਉਥੇ ਕੋਈ ਚੀਜ਼ ਨਹੀਂ ਤਾਂ ਉਹ ਹੈ ਸੱਚ । ਜੇਕਰ ਕੋਈ ਆਦਮੀ ਸਾਡੇ ਸਾਹਮਣੇ ਕਿਸੇ ਮਾਮੂਲੀ ਗੱਲ ਬਦਲੇ ਝੂਠ ਬੋਲੇ ਤਾਂ ਅਸੀਂ ਝੱਟ ਉਸ ਨੂੰ ਕਹਿੰਦੇ ਹਾਂ ਵਾਹ ! ਭਾਈ, ਇਹ ਭੀ ਕੋਈ ਕਚਹਿਰੀ ਹੈ ਜਿਥੇ ਇਤਨੀ ਥੋੜੀ ਗੱਲ ਬਦਲੇ ਭੀ ਝੂਠ ਬੋਲਣ ਦੀ ਲੋੜ ਹੈ। ਮਾਨੋ ਇਉਂ ਜਾਪਦਾ ਹੈ ਕਿ ਅਸੀਂ ਕਚਹਿਰੀਆਂ ਨੂੰ ਝੂਠ ਬੋਲਣ ਦੇ , ਅੱਡੇ, ਹੀ ਸਮਝ ਛਡਿਆ ਹੈ ।

ਨਾਂ ਹੀ ਉਨ੍ਹਾਂ ਦੇਸ਼ਾਂ ਵਿਚ ਸਾਡੇ ਦੇਸ਼ ਵਾਂਗ ਨਿੱਕੀਆਂ ਨਿੱਕੀਆਂ ਚੋਰੀਆਂ ਹਨ। ਵੱਡੇ ਵੱਡੇ ਸ਼ਹਿਰਾਂ ਵਿਚ ਜਾ ਕੇ ਦੇਖੋ ਲੱਖਾਂ ਰੁਪਈਆਂ ਦਾ ਸੌਦਾ ਸ਼ੀਸ਼ੇ ਦੀਆਂ ਦੁਕਾਨਾਂ ਵਿਚ ਪਿਆ ਹੈ । ਸਿਆਲੇ ਦੀਆਂ ਲੰਮੀਆਂ ਰਾਤਾਂ ਗੁਜ਼ਰ ਜਾਂਦੀਆਂ