ਪੰਨਾ:ਪੂਰਬ ਅਤੇ ਪੱਛਮ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੨

ਪੂਰਬ ਅਤੇ ਪੱਛਮ

ਦੀ ਘੱਗਰੀ, ਬੂਟ, ਰੁਮਾਲ, ਦਸਤਾਨੇ, ਬੁਗਚਾ, ਛਤਰੀ, ਆਦਿ ਸਾਰੀਆਂ ਚੀਜ਼ਾਂ ਇਕ ਦੂਸਰੇ ਨਾਲ ਮਿਲ ਦੀਆਂ ਜੁਲਦੀਆਂ ਚਾਹੀਦੀਆਂ ਹਨ । ਇਨ੍ਹਾਂ ਤੋਂ ਬਿਨਾਂ ਸਰੀਰ ਦੇ ਗਰਦਨ ਤੋਂ ਉਪਰਲੇ ਹਿੱਸੇ ਨੂੰ ਸਜਾਉਣ ਲਈ ਭੀ ਖਾਸ ਤਿਆਰੀ ਕਰਨੀ ਪੈਂਦੀ ਹੈ; ਕੇਸਾਂ ਨੂੰ ਯਕਤੀ ਨਾਲ ਸੰਵਾਰਨਾ ਪੈਂਦਾ ਹੈ, ਅੱਖਾਂ ਦੀਆਂ ਭਵਾਂ ਤੇ ਝਿਮਨੀਆਂ ਤੇ ਭੀ ਕਾਰੀਗਰੀ ਦਿਖਾਉਣੀ ਪੈਂਦੀ ਹੈ, ਅਤੇ ਚਿਹਰੇ, ਗੱਲਾਂ ਤੇ ਖੁਲਾਂ ਤੇ ਲਾਉਣ ਵਾਲੇ ਕਰੀਮ, ਪੋਡਰ, ਰੂਜ਼ ਤੇ ਲਿਪ-ਸਟਿਕ, ਆਦਿ ਸਭ ਕੁਝ ਬੜੀ ਵਿਚਾਰ ਨਾਲ ਖਰੀਦਣੇ ਤੇ ਵਰਤਣੇ ਪੈਂਦੇ ਹਨ ।

ਸਰੀਰਕ ਸ਼ਿੰਗਾਰ ਦਾ ਫੈਸ਼ਨ ਇਥੋਂ ਤਕ ਵਧ ਗਿਆ ਹੈ ਕਿ ਸੈਂਕੜੇ ਦੁਕਾਨਾਂ ਕੇਵਲ ਇਨਾਂ ਕੰਮਾਂ ਵਿਚ ਹੀ ਰੁਝੀਆਂ ਰਹਿੰਦੀਆਂ ਹਨ ਅਤੇ ਹਜਾਰਾਂ ਰੱਬ ਦੇ ਬੰਦੇ ਆਪਣੀ ਉਪਜੀਵਕਾ ਅਜੇਹੇ ਕੰਮਾਂ ਦੇ ਸਹਾਰੇ ਪ੍ਰਾਪਤ ਕਰਦੇ ਹਨ। ਫੈਸ਼ਨ ਦੀ ਇਸ ਅਤਿ ਨੂੰ ਦੇਖ ਕੇ ਸਭਾਵਕ ਹੀ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਸ ਦਾ ਕਾਰਨ ਕੀ ਹੈ ?

ਪਾਠਕ ਇਹ ਸੁਣਕੇ ਹੈਰਾਨ ਹੋਣਗੇ ਕਿ ਪੱਛਮ ਵਿਚ ਇਸਤ੍ਰੀ ਜਾਤੀ ਦੇ ਇਸ ਪਰਕਾਰ ਦੇ ਸ਼ਿੰਗਾਰ ਲਾਉਣ ਦਾ ਅਸਲ ਕਾਰਨ ਉਸ ਦੀ ਆਰ੪ਕ ਮਾਇਕ) ਆਜ਼ਾਦੀ ਅਤੇ ਰਾਜਸੀ ਤੇ ਵਿਦਿਅਕ ਜਾਗਰਤਾ ਹੈ । ਵਿਦਿਆ ਦੀ ਪ੍ਰਾਪਤੀ ਦੇ ਕਾਰਨ ਪੱਛਮੀ ਇਸਤ੍ਰੀ ਨੂੰ ਆਪਣੀ ਸਮਾਜਕ ਤੇ ਰਾਜਸੀ ਗਿਰਾਵਟ ਦੀ ਸੋਝੀ ਪਈ ਅਤੇ ਪਤਾ ਲਗਾ ਕਿ ਆਦਮੀ ਉਸ ਨੂੰ ਹੁਣ ਤਕ ਆਪਣੀ ਅਬਲਾ ਗੋਲੀ ਸਮਝਦਾ ਰਿਹਾ ਹੈ।