ਪੰਨਾ:ਪੂਰਬ ਅਤੇ ਪੱਛਮ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੨

ਪੂਰਬ ਅਤੇ ਪੱਛਮ

ਹਾਂ ਤਾਂ ਖਾਂਦੇ ਹੀ ਜਾਵਾਂਗੇ ਭਾਵੇਂ ਪੇਟ ਪਾਟਣ ਆ ਜਾਵੇ । ਅਜੇਹੀ ਬੇਅਸਲੀ ਦਾ ਅੰਤ ਬਰਾ ਹੀ ਹੋਣਾ ਹੋਇਆ । ਇਹੀ ਕਾਰਨ ਹੈ ਕਿ ਸਾਡੇ ਚਿਹਰਿਆਂ ਤੇ ਉਹ ਖ਼ੁਸ਼ੀ ਤੇ ਲਾਲੀ ਕਦੀ ਆ ਹੀ ਨਹੀਂ ਸਕਦੀ ਜੋ ਪੱਛਮੀ ਲੋਕਾਂ ਦੇ ਚਿਹਰਿਆਂ ਤੇ ਸਦਾ ਰਹਿੰਦੀ ਹੈ ਅਤੇ ਇਹੀ ਕਾਰਨ ਹੈ ਕਿ ਆਮ ਤੌਰ ਤੇ ਸਾਡੇ ਸੁਭਾਵ ਸੜੀਅਲ ਤੇ ਕੁੜੀਅਲ ਹੋ ਗਏ ਹਨ।

ਮੈਨੂੰ ਯਾਦ ਹੈ ਕਿ ਅਮਰੀਕਾ ਵਿਚ ਮੈਂ ਇਕ ਅਮਰੀਕਨ ਟੱਬਰ ਵਿਚ ਰਿਹਾ ਕਰਦਾ ਸਾਂ । ਇਹ ਮੀਆਂ ਬੀਵੀ ਉਮਰ ਦੇ ਜਵਾਨ ਹੀ ਸਨ ਪੰਤੁ ਮੰਦਵਾੜਾ ਹੋਣ ਕਰਕੇ ਆਦਮੀ ਪਾਸ ਕੰਮ ਕੋਈ ਨਹੀਂ ਸੀ । ਇਸਤ੍ਰੀ ਥੋੜਾ ਬਹੁਤ ਕੰਮ ਕਰਦੀ ਸੀ ਤੇ ਬਾਕੀ ਅਸੀਂ ਤਿੰਨ ਚਾਰ ਉਨਾਂ ਦੇ Faying guests ( ਪੈਸੇ ਦੇ ਕੇ ਰੋਟੀ ਖਾਣ ਵਾਲੇ ਪਰਾਹਣੇ ) ਸਾਂ । ਇਸ ਲਈ ਮਾਇਆ ਦੀ ਬੜੀ ਬੁਡ਼ਾ ਰਹਿੰਦੀ ਸੀ ਤੇ ਕਦੀ ਕਦੀ ਉਹ ਆਪੋ ਵਿਚੀ ਘਰ ਮਸੁਰੇ ਹੋਣ ਲਗ ਪੈਂਦੇ ਸਨ । ਇਕ ਦਿਨ ਮੈਂ ਅੰਗੀਠੀ ਪਾਸ ਬੈਠਾ ਅਗ ਸੇਕ ਰਿਹਾ ਸਾਂ ਤੇ ਗਭਰੂ ਬਾਹਰ ਕੰਮ ਕਰਨ ਗਿਆ ਹੋਇਆ ਸੀ, ਉਸ ਦੀ ਸੁਆਣੀ ਗੱਲਾਂ ਕਰਦੀ ਕਰਦੀ ਕਹਿਣ ਲਗੀ, ਮਿਸਟਰ ਢਿਲੋਂ ! ਤੈਨੂੰ ਪਤਾ ਹੈ ਹੁਣ ਸਾਡੇ ਚਿਹਰਿਆਂ ਤੇ ਖੁਸ਼ੀ ਕਿਉਂ ਨਹੀਂ ਰਹਿੰਦੀ ਤੇ ਅਸੀਂ ਕਦੇ ਕਦੇ ਝਗੜਨ ਕਿ ਲਗ ਪੈਂਦੇ |ਹਾਂ ? ਇਤਨੀ ਗੱਲ ਕਹਿ ਕੇ ਇਕ ਸਕਿੰਡ ਅਟਕੀ ਤੇ ਫੇਰ ਆਪ ਹੀ ਉੱੜ ਦੇਣ ਲਗ ਪਈ । ਦੋ ਮਹੀਨੇ ਹੋਏ