ਪੰਨਾ:ਪੂਰਬ ਅਤੇ ਪੱਛਮ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੪

ਪੂਰਬ ਅਤੇ ਪੱਛਮ

ਤੀਆਂ ਨੂੰ ਤਾਂ ਬਹੁਤ ਸਮਾਂ ਮਿਲ ਜਾਂਦਾ ਹੈ । ਇਹ ਸਚ ਹੈ ਕਿ ਸਾਡੀਆਂ ਇਸਤੀਆਂ ਪਾਸ ਸਮਾਂ ਬਹੁਤ ਹੁੰਦਾ ਹੈ । ਜੋ ਕਿ ਉਹ ਇਕੱਠੀਆਂ ਹੋ ਕੇ ਇਕ ਦੂਸਰੇ ਦੀ ਨਿੰਦਿਆ ਚੁਗਲੀ ਵਿਚ ਗੁਜ਼ਾਰ ਦਿੰਦੀਆਂ ਹਨ । ਇਸ ਤੋਂ ਦਿਲ ਨੂੰ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ ਬਲਕਿ ਦਿਲ ਦੀ ਧੜਕਣ ਹੀ ਵਧਦੀ ਹੈ | ਸਮਾਂ ਉਨ੍ਹਾਂ ਪਾਸ ਜ਼ਰੂਰ ਹੈ ਪ੍ਰੰਤੂ ਉਸ ਦੀ ਵਰਤੋਂ ਠੀਕ ਤਰੀਕੇ ਅਨੁਸਾਰ ਨਹੀਂ ਹੁੰਦੀ। ਲੋੜ ਇਸ ਗਲ ਦੀ ਹੈ ਕਿ ਇਸ ਸਮੇਂ ਨੂੰ ਅਜੇਹੇ ਢੰਗ ਨਾਲ ਬਿਤਾਇਆ ਜਾਵੇ ਜਿਸ ਤੋਂ ਜਿਸਮ ਅਤੇ ਰੂਹ ਨੂੰ ਪ੍ਰਫੁਲਤ ਕਰਨ ਵਾਲੀ ਖੁਰਾਕ ਮਿਲੇ।

ਬਚਿਆਂ ਨੂੰ ਖੇਡਣ ਕੁੱਦਣ ਦਾ ਸਮਾਂ ਕਾਫੀ ਮਿਲ ਜਾਂਦਾ ਹੈ ਪ੍ਰੰਤੂ ਉਨ੍ਹਾਂ ਲਈ ਭੀ ਸਾਡੇ ਪਾਸ ਅਜੇਹੇ ਸਾਮਾਨ ਨਹੀਂ ਜੋ ਕਿ ਉਨ੍ਹਾਂ ਲਈ ਦਿਲ ਪਰਚਾਵੇ ਤੇ ਉਨ੍ਹਾਂ ਦੀ ਲਿਆਕਤ ( ਵਾਕਫੀਅਤ ) ਵਧਾਉਣ ਦਾ ਦੋਹਰਾ ਕੰਮ ਦੇਣ । ਆਦਮੀਆਂ ਲਈ ਭੀ ਜ਼ਰੂਰੀ ਹੈ ਕਿ ਹਰ ਰੋਜ਼ ਯੋਗ ਸਮਾਂ ਦਿਲ ਪਰਚਾਵੇ ਲਈ ਖਰਚ ਕੀਤਾ ਜਾਵੇ ॥

ਦਿਲ ਪਰਚਾਵੇ ਦੇ ਸਾਧਨ ਭੀ ਅਜੇਹੇ ਹੋਣੇ ਚਾਹੀਦੇ ਹਨ ਜਿਨ੍ਹਾਂ ਤੋਂ ਸਾਡੀ ਜਿਸਮਾਨੀ ਸਿਹਤ ਤੇ ਆਤਮਕ ਰੂਹ ਨੂੰ ਵਧਾਉਣ ਅਥਵਾ ਚੰਗਾ ਕਰਨ ਲਈ ਖੁਰਾਕ ਮਿਲ ਸਕੇ । ਇਸ ਸਿਲਸਿਲੇ ਵਿਚ ਕਈ ਪ੍ਰਕਾਰ ਦੀਆਂ ਖੇਡਾਂ ਖੇਡੀਆਂ ਜਾ ਸਕਦੀਆਂ ਹਨ, ਰਾਗ ਲਈ ਪ੍ਰਬੰਧ ਹੋ ਸਕਦਾ ਹੈ ਜਿਸ ਨਾਲ ਹਰ ਇਕ ਪਿੰਡ ਵਿਚ ਇਕ ਰਾਗੀ ਰਖਿਆ ਜਾਵੇ ਜੋ ਇਹ ਸੇਵਾ ਆਪਣੇ ਜ਼ਿੰਮੇ ਲਵੇ । ਸਿਖਿਆਂ