( ਕ )
ਹੈ ਕਿ ਜਿਸ ਪਿੰਡ ਮੈਂ ਜਾਵਾਂਗਾ ਮੈਂ ਜ਼ਰੂਰ ਉਸਦਾ ਸੁਧਾਰ ਕਰਾਂਗਾ ਤੇ ਉਹ ਸੁਧਾਰ ਕਰਦਾ ਵੀ ਏ। ਰੂੜੀ ਦੇ ਟੋਇਆਂ ਵੱਲ ਧਿਆਨ ਮਾਰੋ ਹੁਣ ਓਹ ਥਾਉਂ ਥਾਈਂ ਦਿਸਦੇ ਨੇ, ਟੱਟੀਆਂ ਦੇ ਬੰਦੋਬਸਤ ਵੱਲ ਵੇਖੋ ਤਾਂ ਉਹ ਕਈਆਂ ਪਿੰਡਾਂ ਵਿੱਚ ਬਨਣ ਲੱਗ ਪਈਆਂ ਨੇ, ਸਭਨੀ ਪਾਸੀਂ ਵਿਆਹ ਲਈ ਰਜਿਸਟਰ ਖੁਲ੍ਹਦੇ ਪਏ ਨੇ, ਗਹਿਣੇ ਪਾਉਣ ਦਾ ਰਿਵਾਜ ਕਿੰਨਾ ਘੱਟ ਹੋ ਰਿਹਾ ਏ। ਸਕਾਊਟ ਦੀ ਸ਼ਾਨ ਵੇਖੋ, ਮੁੰਡਿਆਂ ਦੇ ਸਕੂਲਾਂ ਵਿੱਚ ਕੁੜੀਆਂ ਪੜ੍ਹਦੀਆਂ ਨੇ। ਪਲੇਗ ਤੇ ਮਾਤਾ ਦਾ ਟੀਕਾ ਲੋਕੀ ਲੁਆਣ ਲੱਗ ਪਏ ਨੇ, ਖੂਹਾਂ ਤੇ ਹਲਟ ਤੇ ਜ਼ਮੀਨਾਂ ਵਿੱਚ ਲੋਹੇ ਦੇ ਹਲ ਵਗਦੇ ਨੇ, ਲੋਕੀ ੮ (ਅ) ਨੰਬਰ ਦੀ ਕਣਕ ਬੀਜਦੇ ਨੇ, ਕਮਾਦ ਵੀ ਨਵੀਂ ਕਿਸਮ ਦਾ ਬੀਜਣ ਲੱਗ ਪਏ ਨੇ, ਕੋਈ ਹਜ਼ਾਰ ਕੁ ਬੰਕ ਵੀ ਖੁਲ੍ਹ ਗਿਆ ਹੈ, ਜਿਨ੍ਹਾਂ ਦੀ ਸਾਰੀ ਮੂੜੀ ਪੰਝੀ ਕੁ ਲੱਖ ਹੋਵੇਗੀ, ਪਲਵਲ ਦੀ ਨਮੈਸ਼, ਪਿੰਡਾਂ ਦੇ ਜਲਸੇ, ਨਾਟਕ ਤੇ ਡਰਾਮੇ, ਜਾਦੂ ਦੀ ਲਾਲਟੈਨ (ਮੈਜਕ ਲੈਂਟਰਨ) ਦੀ ਰਾਹੀਂ ਲੈਕਚਰ, ਪਿੰਡਾਂ ਦੇ ਸਕੂਲ, ਘਰੋਗੀ ਸਿੱਖਿਆ ਦਾ ਸਕੂਲ, ਹਸਾਰ ਦੇ ਸਾਹਨ, ਜੌਨ ਹਾਲ, ਜ਼ਨਾਨੀਆਂ ਦਾ ਬਾਗ਼, ਜ਼ਨਾਨੀਆਂ ਦੀ ਕਲੱਬ, ਬਾਲਾਂ ਦੀਆਂ ਖੇਡਾਂ, ਸਾਂਝੀਆਂ ਟੈਨਸ ਕਲੱਬਾਂ, ਇਹਨਾਂ ਨੂੰ ਛੱਡਕੇ ਹੋਰ ਵੀ ਕਈ ਗੱਲਾਂ ਨੇ ਜੇਹੜੀਆਂ ਏਥੇ ਨਹੀਂ ਦੱਸੀਆਂ ਜਾ ਸਕਦੀਆਂ। ਮੁਕਦੀ ਗੱਲ ਕੀ ਕਿ