ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩ )


ਕਰ ਰਿਹਾ ਸੀ ਤਾਂ ਇੱਕ ਨਿੱਕਾ ਜਿਹਾ ਬੜਾ ਗੰਦਾ ਮੁੰਡਾ ਇੱਕ ਸੋਹਣੇ ਤੇ ਸੁਥਰੇ ਕਤੂਰੇ ਨਾਲ ਖੇਡਦਾ ਉਸਦੀ ਨਜ਼ਰੇ ਪੈ ਗਿਆ।

ਸੁਕਰਾਤ:-ਓਹ ਬਾਲ ਬੜਾ ਗੰਦਾ ਹੈ।

ਜ਼ਿਮੀਂਦਾਰ:-ਜੀ ਹਾਂ, ਅਸਾਂ ਪਿੰਡਾਂ ਦੇ ਜ਼ਿਮੀਂਦਾਰਾਂ ਦੇ ਨਿੱਕੇ ਨਿਆਣੇ ਘੱਟ ਹੀ ਨ੍ਹਾਉਂਦੇ ਧੋਂਦੇ ਨੇ। ਅਸੀਂ ਲੋਕ ਬੜੇ ਗਰੀਬ ਹਾਂ, ਸਾਡੀਆਂ ਜ਼ਨਾਨੀਆਂ ਸਾਰਾ ਦਿਨ ਗੋਹੇ ਥੱਪਦੀਆਂ, ਆਟਾ ਪੀਂਹਦੀਆਂ ਤੇ ਰੋਟੀ ਟੁੱਕਰ ਕਰਦੀਆਂ ਰਹਿੰਦੀਆਂ ਨੇ। ਓਹਨਾਂ ਵਿਚਾਰੀਆਂ ਨੂੰ ਮੁੰਡੇ ਕੁੜੀਆਂ ਨੁਹਾਣ
ਧੁਆਣ ਦੀ ਵੇਹਲ ਕਿੱਥੋਂ?

ਸੁਕਰਾਤ:-ਓਹ ਵੇਖੋ ਖਾਂ, ਓਹ ਕਤੂਰਾ ਤਾਂ ਬੜਾ ਸਾਫ ਸੁਥਰਾ ਹੈ, ਕਿ ਨਹੀਂ?

ਜ਼ਿਮੀਂਦਾਰ:-ਹਾਂ ਜੀ, ਓਸਦੀ ਮਾਂ ਉਸਨੂੰ ਦਿਨ ਵਿੱਚ ਕਈ ਵਾਰੀ ਚਟਦੀ ਏ ਤੇ ਡਾਢਾ ਸਾਫ ਸੁਥਰਾ ਰੱਖਦੀ ਏ।

ਸੁਕਰਾਤ:-ਤੁਸੀ ਮੈਨੂੰ ਹੁਣੇ ਦੱਸਿਆ ਸੀ ਕਿ ਮਨੁੱਖ ਪਸੂਆਂ ਤੋਂ ਉੱਚਾ ਹੁੰਦਾ ਹੈ। ਕੀ ਇੱਕ ਗੰਦਾ ਬਾਲ ਸਾਫ ਸੁਥਰੇ ਕਤੂਰੇ ਨਾਲੋਂ ਚੰਗਾ ਹੈ?