ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫ )

ਆਪਣੇ ਮੁੰਡੇ ਕੁੜੀਆਂ ਗੰਦੇ ਤੇ ਮੈਲੇ ਰੱਖਦੇ
ਹੋ, ਤੁਸੀ ਪਸ਼ੂ ਕਿਸ ਤਰ੍ਹਾਂ ਹੋਏ?

ਜ਼ਿਮੀਂਦਾਰ:-ਜੀ ਅਸੀ ਕੀ ਆਖੀਏ, ਕੀ ਕਰੀਏ? ਸਾਨੂੰ ਤਾਂ ਕੁਝ ਸਮਝ ਨਹੀਂ।

ਸੁਕਰਾਤ:-ਹੱਛਾ, ਜੇ ਤੁਸੀ ਮਨੁੱਖ ਬਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਪਿੰਡ ਤੇ ਆਪਣੇ ਬਾਲ ਨਿਆਣੇ ਸਾਫ ਸੁਥਰੇ ਰੱਖਣੇ ਚਾਹੀਦੇ ਨੇ। ਪਿੰਡ ਨੂੰ ਸਾਫ ਸੁਥਰਾ ਰੱਖਣ ਲਈ ਤੁਹਾਨੂੰ ਪਿੰਡ ਦਾ ਸਾਰਾ ਗੰਦ ਤੇ ਕੂੜਾ ਪਿੰਡੋਂ ਬਾਹਰ ਛੇ ਛੇ ਫੁਟ ਡੂੰਘੇ ਟੋਏ ਪੁੱਟ ਕੇ ਓਹਨਾਂ ਵਿੱਚ ਸੁੱਟਣਾ ਚਾਹੀਦਾ ਹੈ, ਤੇ ਬਾਲਾਂ ਨੂੰ ਰੋਜ਼ ਨੇਮ ਨਾਲ ਨਹਾਉਣਾ ਚਾਹੀਦਾ ਹੈ।

ਜ਼ਿਮੀਂਦਾਰ:-ਜੀ ਚੰਗਾ, ਅਸੀਂ ਕਰਾਰ ਕਰਦੇ ਹਾਂ ਕਿ ਅਸੀਂ ਏਸੇ ਤਰ੍ਹਾਂ ਹੀ ਕੀਤਾ ਕਰਾਂਗੇ।

ਸੁਕਰਾਤ ਓਹਨਾਂ ਜ਼ਿਮੀਂਦਾਰਾਂ ਨਾਲ ਏਧਰ ਓਧਰ ਫਿਰਦਾ ਤੇ ਗੱਲਾਂ ਕਰਦਾ ਰਿਹਾ ਤੇ ਜੋ ਕੁਝ ਓਸਨੇ ਓਹਨਾਂ ਨੂੰ ਸਮਝਾਇਆ ਬੁਝਾਇਆ ਸੀ, ਉਹ ਸਭ ਭੁਲਦੇ ਦਿੱਸੇ। ਰਾਹੋ ਰਾਹ ਟੁਰਦਿਆਂ ਟੁਰਦਿਆਂ