ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮ )

ਜ਼ਿਮੀਂਦਾਰ:-ਜੀ, ਹਾਂ।

ਸੁਕਰਾਤ:-ਤਾਂ ਫੇਰ ਇਹ ਪਤਾ ਲੱਗਾ ਕਿ ਤੁਸੀਂ ਹਨੇਰੇ ਘਰਾਂ ਵਿੱਚ-ਜਿਥੇ ਹਵਾ ਨਹੀਂ ਫਿਰਦੀ-ਰਹਿੰਦੇ ਓ, ਤੇ ਨਾਲੇ ਥਾਪੀਆਂ ਥੱਪਦੇ ਹੋ। ਫੇਰ ਤੁਸੀ ਉਸ ਗੋਹੇ ਦੇ ਭੂੰਡ ਤੋਂ ਕਿਸਤਰ੍ਹਾਂ ਚੰਗੇ ਹੋਏ?

ਜ਼ਿਮੀਂਦਾਰ:-ਜੀ, ਇਸਤੋਂ ਤਾਂ ਇਹੀ ਪਤਾ ਲੱਗਦਾ ਏ ਕਿ ਅਸੀ ਉਸਤੋਂ ਚੰਗੇ ਨਹੀਂ।

ਸੁਕਰਾਤ:-ਤਾਂ ਮਨੁੱਖਾਂ ਦੀ ਗਿਣਤੀ ਵਿੱਚ ਆਉਣ ਲਈ ਤੁਹਾਨੂੰ ਆਪਣੇ ਪਿੰਡ ਤੇ ਮੁੰਡੇ ਕੁੜੀਆਂ ਸਾਫ ਰੱਖਣੇ ਚਾਹੀਦੇ ਨੇ ਤੇ ਨਾਲੇ ਤੁਹਾਨੂੰ ਆਪਣਿਆਂ ਘਰਾਂ ਵਿੱਚ ਬਾਰੀਆਂ ਕੱਢਣੀਆਂ ਚਾਹੀਦੀਆਂ ਨੇ, ਅਤੇ ਗੋਹਾ ਥੱਪਣਾ ਛੱਡ ਦੇਣਾ ਚਾਹੀਦਾ ਏ।
ਜ਼ਿਮੀਂਦਾਰ:-ਜੀ ਅਸੀ ਮੰਨਦੇ ਹਾਂ, ਜੋ ਕੁਝ ਤੁਸੀ ਆਖਿਆ ਹੈ, ਸਭ ਸੱਚ ਹੈ। ਜ਼ਰਾ ਅੱਗੇ ਜਾਕੇ ਰਾਹ ਵਿੱਚ ਓਹਨਾਂ ਨੂੰ ਇੱਕ ਕੁੱਤੀ ਮਿਲੀ-ਜਿਸ ਦੇ ਛੇ ਕਤੂਰੇ ਸਨ, ਤੇ ਓਹ ਬੈਠਕੇ ਉਹਨਾਂ ਨੂੰ ਦੁਧ ਚੰਘਾਂਦੀ ਤੇ ਸਾਫ ਕਰਦੀ ਸੀ।

ਇੱਕ ਜ਼ਿਮੀਂਦਾਰ ਨੇ ਕੁੱਤੀ ਨੂੰ ਆਪਣੀ ਸੋਟੀ ਵਗਾਹ ਕੇ ਮਾਰੀ ਤੇ ਆਖਿਆ, 'ਦੁਰੇ ਦੁਰੇ, ਰਾਹ ਤੋਂ ਪਰੇ