ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯ )

ਹਟ ਜਾਹ।' ਸੁਕਰਾਤ ਉਸ ਨੂੰ ਆਖਣ ਲੱਗਾ, 'ਤੁਸੀ ਕੁੱਤੀ ਨੂੰ ਨ ਮਾਰੋ, ਕੁੱਤੀ ਵੀ ਕਈ ਗੱਲੀਂ ਮਨੁੱਖ ਨਾਲੋਂ ਚੰਗੀ ਹੈ'। ਉਸ ਦੀ ਇਹ ਗੱਲ ਸੁਣਕੇ ਜ਼ਿਮੀਂਦਾਰ ਬੜੇ ਖਿਝੇ, ਪਰ ਸੁਕਰਾਤ ਤੋਂ ਡਰਦਿਆਂ ਚੁੱਪ ਕਰ ਰਹੇ।

ਓਥੋਂ ਅੱਗੇ ਪਿੰਡ ਦਾ ਸਕੂਲ ਆਇਆ, ਜਿੱਥੇ ਪਿੰਡ ਦੇ ੩੦ ਕੁ ਮੰਡੇ ਪੜ੍ਹਦੇ ਸਨ। ਇਹ ਵੇਖਕੇ ਸੁਕਰਾਤ ਬੜਾ ਘਾਬਰਿਆ ਤੇ ਕੁਝ ਚਿਰ ਪਿੱਛੋਂ ਆਖਣ ਲੱਗਾ-

ਏਸ ਪਿੰਡ ਵਿੱਚ ਕੁੜੀਆਂ ਹੈ ਨਹੀਂ?-

ਜ਼ਿਮੀਂਦਾਰ:-ਜੀ, ਕਿਉਂ ਨਹੀਂ, ਜਿੰਨੇ ਮੁੰਡੇ ਨੇ ਉੱਨੀਆਂ ਈ ਕੁੜੀਆਂ ਨੇ।

ਸੁਕਰਾਤ:-ਤਾਂ ਫੇਰ ੩੦ ਕੁੜੀਆਂ ਵੀ ਸਕੂਲੇ ਕਿਉਂ ਨਹੀਂ ਆਈਆਂ?

ਜ਼ਿਮੀਂਦਾਰ:-ਹੱਸ ਕੇ, ਜੀ ਕੁੜੀਆਂ ਨਹੀਂ ਪੜ੍ਹਦੀਆਂ ਲਿਖਦੀਆਂ, ਇਹ ਕੰਮ ਤਾਂ ਮੁੰਡਿਆਂ ਦਾ ਹੋਇਆ ਨਾ।

ਸੁਕਰਾਤ:-ਤਾਂ ਫੇਰ ਤੁਸੀ ਮੁੰਡਿਆਂ ਕੁੜੀਆਂ ਵਿੱਚ ਵਿਤਕਰਾ ਪਾਂਦੇ ਹੋ?