ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦ )

ਜ਼ਿਮੀਂਦਾਰ:-ਹਾਂ ਜੀ, ਠੀਕ ਏ, ਕੁੜੀਆਂ ਨੂੰ ਕੌਣ ਚਾਹੁੰਦਾ ਏ? ਸਭ ਕੋਈ ਮੁੰਡੇ ਈ ਮੰਗਦਾ ਏ।

ਸੁਕਰਾਤ:-ਪਰ ਏਹਨਾਂ ਦੋਹਾਂ ਦੇ ਮਾਪੇ ਤਾਂ ਇੱਕੋ ਹੀ ਹੁੰਦੇ ਨੇ, ਕੀ ਇਹ ਗੱਲ ਠੀਕ ਨਹੀਂ?

ਜ਼ਿਮੀਂਦਾਰ:-ਜੀ, ਹਾਂ।

ਸੁਕਰਾਤ:-ਕੁੜੀਆਂ ਤਾਂ ਅੱਗੋਂ ਵੱਡੀਆਂ ਹੋ ਕੇ ਮਾਵਾਂ ਬਨਣਗੀਆਂ।

ਜ਼ਿਮੀਂਦਾਰ:-ਜੀ, ਸੱਚ ਏ

ਸੁਕਰਾਤ:-ਜ਼ਨਾਨੀ ਤਾਂ ਸਾਰੇ ਘਰ ਦੇ ਕੰਮ ਕਾਜ ਦੀ ਜ਼ਿਮੇਵਾਰ ਹੁੰਦੀ ਹੈ ਤੇ ਇਸ ਨੂੰ ਘਰਵਾਲੀ ਆਖਦੇ ਨੇ।

ਜ਼ਿਮੀਂਦਾਰ:-ਸੱਚ ਏ ਜੀ।

ਸੁਕਰਾਤ:-ਤਾਂ ਮੁੜ ਫੇਰ ਏਸ ਵਿੱਚ ਤਾਂ ਕੋਈ ਸ਼ੱਕ ਨ ਹੋਇਆ ਕਿ ਜਿੰਨੀ ਚੰਗੀ ਜ਼ਨਾਨੀ ਹੋਵੇਗੀ, ਓਨਾ ਈ ਚੰਗਾ ਘਰ ਦਾ ਇੰਤਜ਼ਾਮ ਹੋਵੇਗਾ, ਤੇ ਉਸ ਦਾ ਪਤੀ ਤੇ ਬੱਚੇ ਵੀ
ਚੰਗੇ ਰਾਜੀ ਹੋਣਗੇ।

ਜ਼ਿਮੀਂਦਾਰ:-ਆਹੋ ਜੀ, ਠੀਕ ਏ । ਸੁਕਰਾਤ-ਕੁੜੀਆਂ ਨੂੰ ਜੋ ਕੰਮ ਘਰਾਂ ਵਿੱਚ ਕਰਨਾ