ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧ )

ਪੈਂਦਾ ਹੈ ਤੇ ਜੋ ਕੁਝ ਆਪਣੇ ਘਰ ਵਾਲਿਆਂ ਅਤੇ ਬਾਲਾਂ ਲਈ ਕਰਨਾ ਓਹਨਾਂ ਦਾ ਫਰਜ਼ ਹੈ, ਓਹ ਬਹੁਤ ਹੀ ਜ਼ਰੂਰੀ ਹੈ। ਇਸ ਗੱਲ ਦਾ ਖ਼ਿਆਲ ਕਰਕੇ ਫੇਰ ਤੁਹਾਨੂੰ ਜ਼ਰੂਰ ਮੁੰਡਿਆਂ ਨਾਲੋਂ ਕੁੜੀਆਂ ਨਾਲ ਵਧੇਰਾ ਚੰਗਾ ਵਰਤਣਾ ਚਾਹੀਦਾ ਹੈ।

ਜ਼ਿਮੀਂਦਾਰ:-ਜੀ, ਅਸੀ ਕੀ ਆਖੀਏ? ਜੀ ਅਸੀ ਤਾਂ ਕੁਰਾਹੇ ਪਏ ਹੋਏ ਹਾਂ।

ਸੁਕਰਾਤ:-ਤਾਂ ਸਾਰੀਆਂ ਗੱਲਾਂ ਦਾ ਸਿੱਟਾ ਫੇਰ ਇਹ ਕੱਢਣਾ ਚਾਹੀਦਾ ਏ ਕਿ ਜੇ ਅਸੀ ਮਨੁੱਖਾਂ ਦੀ ਗਿਣਤੀ ਵਿੱਚ ਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਚਾਰ ਗੱਲਾਂ ਕਰਨੀਆਂ ਚਾਹੀਦੀਆਂ
ਨੇ, ਤਿੰਨ ਨਹੀਂ।

੧. ਸਾਰਾ ਗੰਦ ਤੇ ਕੂੜਾ ਪਿੰਡੋਂ ਬਾਹਰ ਡੂੰਘੇ ਟੋਇਆਂ ਵਿੱਚ ਸੁੱਟ ਕੇ ਆਪਣਾ ਪਿੰਡ ਤੇ ਆਪਣੇ ਬਾਲਾਂ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਏ।

੨. ਗੋਹਿਆ ਥੱਪਣਾ ਬੰਦ ਕਰਨਾ ਚਾਹੀਦਾ ਏ।

੩. ਮੁੰਡੇ ਕੁੜੀਆਂ ਪੜ੍ਹਣ ਲਈ ਸਕੂਲੇ ਘੱਲਣੇ ਚਾਹੀਦੇ ਨੇ।

੪. ਆਪਣਿਆਂ ਘਰਾਂ ਵਿੱਚ ਬਾਰੀਆਂ ਕਢਣੀਆਂ ਚਾਹੀਦੀਆਂ ਨੇ।