ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨ )

ਜ਼ਿਮੀਂਦਾਰ:-ਜੀ, ਅਸੀ ਤੁਹਾਡੀ ਗੱਲ ਸਮਝ ਲਈਏ ਤੇ ਜਿੰਨਾ ਚਿਰ ਅਸੀ ਏਹ ਸਾਰੀਆਂ ਗੱਲਾਂ ਪੂਰੀਆਂ ਨਾ ਕਰ ਲਈਏ ਅਸੀ ਸਚ ਮੁਚ ਮਨੁਖ ਨਹੀਂ ਅਖਵਾ ਸਕਦੇ।

ਸੁਕਰਾਤ:-(ਉਠਕੇ ਆਖਣ ਲਗਾ) ਹੱਛਾ, ਹੁਣ ਮੈਂ ਜਾਂਦਾ ਹਾਂ, ਕਿਉਂ ਜੋ ਚਿਰ ਹੋ ਗਿਆ ਹੈ। ਮੈਂ ਏਥੇ ਤੁਹਾਨੂੰ ਮਿਲ ਕੇ ਬੜਾ ਖੁਸ਼ ਹੋਇਆ ਹਾਂ, ਜੇ ਤੁਸੀਂ ਆਖੋ ਤਾਂ ਮੈਂ ਤੁਹਾਡੇ ਨਾਲ ਗੱਲ ਕੱਥ ਕਰਨ ਲਈ ਮੁੜ ਕਦੀ ਫਿਰਦਾ ਟੁਰਦਾ ਆ ਜਾਵਾਂ?

ਜ਼ਿਮੀਦਾਰ:-ਜੀ, ਤੁਸੀਂ ਜ਼ਰੂਰ ਆਉਣਾ ਤੇ ਜਦ ਤੁਸੀ ਮੁੜਕੇ ਆਵੋਗੇ ਤਾਂ ਏਥੇ ਮਨੁਖ ਈ ਵਸਦੇ ਹੋਣਗੇ।

ਸੁਕਰਾਤ:-ਹੱਛਾ, ਸਾਹਬ ਸਲਾਮਤ, ਮੈਨੂੰ ਵੀ ਏਹੋ ਈ ਉਮੈਦ ਏ।

ਜ਼ਿਮੀਂਦਾਰ:-ਹੱਛਾ ਜੀ ਸਾਹਬ ਸਲਾਮਤ।