ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੩ )
ਤਾਪ
ਜਦ ਸੁਕਰਾਤ ਫੇਰ ਦੂਜੀ ਵਾਰੀ ਉਸ ਪਿੰਡ ਆਇਆਂ ਤਾਂ ਕੀ ਵੇਖਦਾ ਹੈ ਕਿ ਬਹੁਤ ਸਾਰੇ ਲੋਕ ਤਾਪ ਨਾਲ ਪਏ, ਹੋਏ ਨੇ। ਏਹ ਵੇਖ ਕੇ ਓਹ ਆਖਣ ਲਗਾ, ਇਹ ਤਾਂ ਡਾਢੀ ਮਾੜੀ ਗੱਲ ਏ, ਮੇਰੀ ਸਮਝੇ ਤਾਂ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ ਤੇ ਨਾ ਈ ਇਹ ਡਕਿਆ ਜਾ ਸਕਦਾ ਹੈ। ਜੇ ਡਕਿਆ ਜਾਂਦਾ ਤਾਂ ਤੁਹਾਡੇ ਵਰਗੇ ਸਿਆਣੇ ਜ਼ਿਮੀਂਦਾਰ ਏਸ ਤਰ੍ਹਾਂ ਹੱਥ ਪੈਰ ਛੱਡਕੇ ਨ ਪਏ ਰਹਿੰਦੇ।'
ਉਸਦੀ ਇਹ ਗੱਲ ਸੁਣਕੇ ਇੱਕ ਪਿਨਸ਼ਨੀਆਂ ਸਿਪਾਹੀ ਆਖਣ ਲਗਾ, 'ਜੀ, ਮੈਨੂੰ ਪਲਟਨ ਵਿੱਚ ਕਦੇ ਤਾਪ ਨਹੀਂ ਸੀ ਚੜ੍ਹਿਆ, ਪਲਟਨ ਦੇ ਅਫਸਰ ਬਾਰਕਾਂ ਦੇ ਦੁਆਲੇ ਦੁਆਲੇ, ਪਾਣੀ ਦੀਆਂ ਛਪੜੀਆਂ ਤੇ ਤਲਾਵਾਂ ਤੇ ਹਫਤੇ ਵਿੱਚ ਇੱਕ ਵਾਰੀ ਮਿਟੀ ਦਾ ਤੇਲ ਛੜਕਾ ਦੇਂਦੇ ਸਨ ਤੇ ਨਾਲੇ ਸਾਨੂੰ ਹਫਤੇ ਵਿੱਚ ਦੋ ਵਾਰੀ ਕੁਨੈਨ ਦੇਂਦੇ ਸਨ ਤੇ ਨਾਲੇ ਸਾਨੂੰ ਮੱਛਰਦਾਨੀਆਂ ਵਿੱਚ ਸੌਣਾ ਪੈਂਦਾ ਸੀ। ਜੇ ਅਸੀ ਕਦੇ ਮੱਛਰਦਾਨੀਆਂ ਵਿੱਚ ਸੌਣਾ ਭੁੱਲ ਜਾਂਦੇ ਸਾਂ ਤਾਂ ਸਾਨੂੰ ਸਖ਼ਤ ਸਜਾ ਮਿਲਦੀ ਸੀ।'
ਸੁਕਰਾਤ:- ਤਾਂ ਫੇਰ ਤੁਸੀ ਸਾਰੇ ਤਾਪ ਨਾਲ ਕਿਉਂ ਪਏ ਓ? ਕੀ ਤੁਸੀ ਉਹ ਸਾਰੀਆਂ ਰੱਖਾਂ