ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੩ )

ਕਾਜ ਕਰਨ ਵਾਲੇ ਮੈਲੇ ਕੱਪੜਿਆਂ ਨਾਲ ਪਾਣ ਦੇਂਦੇ ਹੈ। ਸੱਚੀ ਪੱਛੋ ਤਾਂ ਅਕਲ ਦੀ ਗੱਲ ਤਾਂ ਇਹ ਜੇ ਕਿ ਤੁਸੀ ਗਹਿਣੇ ਸਾਂਭ ਕੇ ਵਿਆਹ ਸ਼ਾਦੀ ਦੇ ਸਮੇ ਜਾਂ ਮੇਲੇ ਮੁਸਾਹਬੇ ਤੇ ਪਾਣ ਲਈ ਰੱਖੋ ਤੇ ਫੇਰ ਤੁਸੀ ਨ੍ਹਾ ਧੋ ਕੇ ਸਾਫ ਸੁਥਰੇ ਕੱਪੜਿਆਂ ਨਾਲ ਪਾਓ।

ਜ਼ਿਮੀਂਦਾਰ:-ਜੀ ਇਹ ਗੱਲ ਤਾਂ ਅਕਲ ਦੀ ਹੋਈ ਨਾ।

ਸੁਕਰਾਤ:- ਫੇਰ ਇਹਨਾਂ ਦਾ ਦੁੱਖ ਵੀ ਬਹੁਤਾ ਹੋਵੇਗਾ?

ਜ਼ਿਮੀਂਦਾਰ:-ਜੀ ਅਸੀ ਕੀ ਕਰੀਏ ਸਾਡੀਆਂ ਜ਼ਨਾਨੀਆਂ ਗਹਿਣਿਆਂ ਲਈ ਤਾਂ ਮਰਦੀਆਂ ਰਹਿੰਦੀਆਂ ਤੇ ਲੈਕੇ ਈ ਛੱਡਦੀਆਂ ਨੇ।

ਸੁਕਰਾਤ:-ਜੇ ਉਹ ਮੋਹਰਾ ਮੰਗਣਗੀਆਂ ਤਾਂ ਤੁਸੀ ਉਹਨਾਂ ਨੂੰ ਦਿਓਗੇ?

ਜ਼ਿਮੀਂਦਾਰ:-ਕਦੀ ਨਹੀਂ, ਤੁਸੀ ਇਹ ਕੀ ਆਖਦੇ ਓ?

ਸੁਕਰਾਤ:-ਤਾਂ ਫੇਰ ਗੱਲ ਇਹ ਮੁੱਕੀ ਕਿ ਗਹਿਣਾ ਜਿਸ ਤਰ੍ਹਾਂ ਉਹਨਾਂ ਨੂੰ ਚੰਗਾ ਲੱਗਦਾ ਹੈ ਓਸੇ ਤਰ੍ਹਾਂ ਤੁਹਾਨੂੰ ਵੀ।

ਜ਼ਿਮੀਂਦਾਰ:-ਕੀ ਦੱਸੀਏ, ਗੱਲ ਤਾਂ ਏਹਾ ਜਾਪਦੀ ਏ