ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਗ )

ਆਏ ਲੋਕ, ਇਕ ਤਾਂ ਦੇਸ ਦੇ ਸਾਰੇ ਪ੍ਰਾਂਤਾਂ ਵਿਚ ਖਿੰਡ-ਪੁੰਡ ਗਏ ਤੇ ਦੂਜਾ ਉਨ੍ਹਾਂ ਦੀ ਬੋਲੀ ਇਸ ਪਾਸੇ ਦੇ ਲੋਕਾਂ ਨਾਲ ਸੰਪਰਕ ਕਾਰਨ ਖ਼ਾਲਸ ਪੋਠੋਹਾਰੀ ਨਾ ਰਹੀ। ਫਿਰ ਵੀ ਸਾਡੇ ਉਪ-ਬੋਲੀ-ਮਾਹਰ ਨੇ ਜਿੱਥੇ ਜਿੱਥੇ ਵੀ ਪੋਠੋਹਾਰੀ ਲੋਕ ਆ ਕੇ ਬੈਠੇ ਉਨ੍ਹਾਂ ਪਾਸ ਜਾ ਜਾ ਸ਼ਬਦਾਂ ਨੂੰ ਇਕੱਠਿਆਂ ਕਰਨ ਦਾ ਪੂਰਾ ਜਤਨ ਕੀਤਾ ਹੈ।

ਆਸ ਹੈ ਸਾਡੇ ਸੁਹਿਰਦ ਪਾਠਕ ਸਾਡੀ ਇਸ ਮਜਬੂਰੀ ਨੂੰ ਮੁਖ ਰੱਖ ਕੇ ਹੀ ਇਸ ਸ਼ਬਦ-ਕੋਸ਼ ਦਾ ਮੁੱਲਅੰਕਣ ਕਰਨਗੇ। ਅਸੀਂ ਪੰਜਾਬੀ ਪਾਠਕਾਂ ਤੇ ਵਿਸ਼ੇਸ਼ ਕਰਕੇ ਉਪ-ਭਾਖਾ ਵਿਗਿਆਨੀਆਂ ਪਾਸ ਬਿਨੈ ਕਰਾਂਗੇ ਕਿ ਉਹ ਸਾਨੂੰ ਵਧ ਤੋਂ ਵਧ ਅਜਿਹੇ ਸ਼ਬਦ ਭੇਜਣ ਦੀ ਕ੍ਰਿਪਾਲਤਾ ਕਰਨਗੇ, ਜਿਹੜੇ ਇਸ ਸ਼ਬਦ-ਕੋਸ਼ ਵਿਚ ਸਮਿਲਤ ਹੋਣੇ ਕਿਸੇ ਕਾਰਨ ਰਹਿ ਗਏ ਹਨ। ਅਸੀਂ ਉਨ੍ਹਾਂ ਦੇ ਦਿੱਤੇ ਗਏ ਸੁਝਾਉ ਵੀ ਸਤਿਕਾਰ ਸਹਿਤ ਪਰਵਾਨ ਕਰਾਂਗੇ ਤੇ ਹਰ ਸੰਭਵ ਜਤਨ ਕਰਾਂਗੇ ਕਿ ਦੂਜੀ ਐਡੀਸ਼ਨ ਵਿਚ ਇਹ ਸਭ ਸ਼ਾਮਲ ਕਰ ਲਏ ਜਾਣ।

ਇਸ ਕੋਸ਼ ਦੀ ਤਿਆਰੀ ਲਈ ਕੋਸ਼ਕਾਰੀ ਭਾਗ ਸਮੁੱਚੇ ਤੌਰ ਤੇ ਪ੍ਰਸੰਸਾ ਤੇ ਧੰਨਵਾਦ ਦਾ ਹੱਕਦਾਰ ਹੈ, ਜਿਸ ਨੇ ਸਾਨੂੰ ਇੰਨੇ ਥੋੜੇ ਸਮੇਂ ਵਿਚ ਪੰਜਾਬੀ ਸੰਸਾਰ ਨੂੰ ਅਜਿਹੇ ਵਿਗਿਆਨਕ ਕੋਸ਼ ਪਰਦਾਨ ਕਰਨ ਦਾ ਅਵਸਰ ਬਖ਼ਸ਼ਿਆ।

ਪਟਿਆਲਾ,

੧੪ ਨਵੰਬਰ, ੧੯੬੦

ਜੀਤ ਸਿੰਘ ‘ਸੀਤਲ’

ਡਾਇਰੈਕਟਰ,

ਪੰਜਾਬੀ ਵਿਭਾਗ, ਪੰਜਾਬ