ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਭ ਨੇ ਬੇਟੇ ਭੰਗੀ ਸਭ ਨੇ ਬੇਟੇ ਭੰਗੀ--(ਅਖੌ.) ਸਾਰੇ ਇਕੋ ਜੇਹੇ ਹਨ ਸਭਸ ਸਭਸੈ (ਵਿ.) ਸਭ ‘ਸੂਰਤ ਜੁਦਾ ਜੁਦਾ ਸਭਸ ਦੀ ..’(ਸੈਫ਼ੂਲ) ਸੰਭਣਾ—(ਕਿ . ਅਕ.) ੧. ਮੁੱਕਣਾ ੨. (ਲਹਿੰ) ਤਿਆਰ ਹੋਣਾ ਸਭਣਾਂ ਕੋਲੋਂ ਜਿੱਤਾ, ਢਿੱਡੇ ਅੱਗੇ ਦਿੱਤਾ—(ਅਖੌ.) ਜਦ ਵੱਡੇ ਤੋਂ ਵੱਡੇ ਮਾਪਿਆਂ ਨੂੰ ਆਪਣੀ ਉਲਾਦ ਦਾ ਹੱਠ ਮੰਨਣਾ ਪਵੇ ਤਾਂ ਕਹਿੰਦੇ ਹਨ ਸਭਦਰੇ—(ਕ੍ਰਿ . ਵਿ.) ਸਭ ਪਾਸੇ ਸੰਭਾਣਾ—(ਯੂ. ਸਕ.) ੧. ਮੁਕਾਉਣਾ (ਲਹਿੰ) ੨. ਤਿਆਰ ਕਰਨਾ ਸੰਭਾਲ—(ਇ.) ਪਰੀਠਾ ਸੰਭਾਲ ਕਰਨੀ—(ਮੁਹਾ.) ਪਰੀਠਾ ਭੇਜਣਾ ਸੰਭਾਲ ਪੌਣੀ—(ਮੁਹਾ) ਸਗਨ ਪਾਉਣਾ ਸਮਝ ਰਲਣੀ ਸਮਝ ਰਲ ਜਾਣੀ >(ਮੁਹਾ) ਸਮਝ ਆ ਜਾਣੀ ਸਮਝ ਰਲੀ ਜਾਣੀ ਸਮਝ ਰਲਾਈ ਦੇਣਾ—(ਮੁਹਾ.) ਹੋਸ਼ ਟਿਕਾਣੇ ਲਿਆ ਦੇਣਾ ਸਮਰਥੋ—(ਵਿ.) ਸਮੱਰਥਾ ਵਾਲੀ (ਵਿਅੰਗ ਨਾਲ) ਸਮਾਰ~~(ਪੂ.) ਸੋਮਵਾਰ - ਸਮਾਰੀ ਤੇ ਸਮਾਰੋਂ >( . ਵਿ.) ਸੋਮਵਾਰ ਨੂੰ ਸਮਾਰੈਂ ਸਮਿੱਜਣਾ--(ਕ੍ਰਿ. ਅਕ.) ਸਮਾਉਣਾ, ਸਮਿਟਣਾ ਸਮੁੰਦਰ ਟਾਪੂ—(ਪ੍ਰੋ.) ਸ਼ਾਹ ਸ਼ਟਾਪੂ ਸਮੂਹਾਂ—(ਵਿ.) ਸੋਹਣੇ ਮੂੰਹ ਵਾਲਾ ਸਮੂਲਚਾ ਸਮੂਲਾ ੧੧ }{re: (ਵਿ.) ਸਮੁੱਚਾ ਸਮੇਹਤਾ—(ਇ.) ਸੰਮਤੀ (ਲਾ. ਕ੍ਰਿ. ਕਰਨੀ,ਹੋਣੀ, ਹੋ ਜਾਣੀ) ਸਮੋਸਾ—(ਪੂ.) ਸਮੋਸੇ ਦੀ ਸ਼ਕਲ ਦਾ ਇੱਕ ਗਹਿਣਾ ਸਰਸੱਟ—(ਕ੍ਰਿ. ਵਿ.) ਸਰਪੈਂਟ ਸਰਸੱਟ ਸੱਟਣਾ——(ਮੁਹਾ.) ਸਰਪੱਟ ਭਜਾਉਣਾ ਸਰਸਾਣਾ—(ਕ੍ . ਅਕ.) ਚੰਗਾ ਲੱਗਣਾ, ਮਨ ਨੂੰ ਭਾਉਣਾ, ਮੁਆਫ਼ਕ ਆਉਣਾ ਸਰਕ—(ਇ.) ਜਾਲ ਲਾ ਕੇ ਬਟੇਰੇ ਆਦਿ ਫੜਨ ਵਾਲੇ ਸ਼ਿਕਾ- ਰੀਆਂ ਦੀ ਲੰਮੀ ਰੱਸੀ ਜਿਸ ਦੇ ਨਾਲ ਫ਼ਸਲਾਂ ਵਿੱਚ ਆਵਾਜ਼ ਪੈਦਾ ਕਰ ਕੇ ਉਹ ਬਟੇਰਿਆਂ ਨੂੰ ਜਾਲ ਵਾਲੇ ਪਾਸੇ ਘੇਰ ਕੇ ਲੈ ਜਾਂਦੇ ਹਨ ਸੰਮਾ-ਸੀਲਾ—(ਵਿ.) ਸਾਲਮ ਦਾ ਸਾਲਮ ਸਮਾਹਲਾ—(ਪੂ.) ਸੰਬਾਹਲਾ ਸਮਾਂ ਬਰੋਬਰ ਹੋਣਾ—(ਮੁਹਾਂ.) ਸਮਾਂ ਪੂਰਾ ਹੋਣਾ ਸਮਾਂਕ—(ਇ.) ਸਵਾਂਕ ਸਮਾਦਾਂ ਲਾਣੀਆਂ—(ਮੁਹਾ.) ਆਢਾ ਲਾਉਣਾ ਸਮਾਨ ਸਿਰੈ ਪਰ ਚਾਣਾ—(ਮੁਹਾ.) ਅਸਮਾਨ ਸਿਰ ਤੇ ਚੁੱਕਣਾ ਸ਼ਰਨਾਂ—(ਇ.) ਸਰਨਾਈ, ਸ਼ਹਿਨਾਈ ‘ਸਰ ਸਰ ਕਰ ਸ਼ਰਨਾਈਂ ਸੂਕਣ, ਜਾਣ ਅਸਮਾਨਾਂ ਤਾਈਂ’ (ਸੈਫ਼ੂਲ) ਦਾ ਛਤਰ ‘ਸਿਰ ਦਾ ਜੋ ਸਿਰਗਸਤ ਸਿਰੇ ਤੇ, ਸੀ ਉਹ ਛਤਰ ਲੌਲਾਕੀ (ਸੈਫ਼ੂਲ) ਸਰਗਸਤ —(ਪ੍ਰੋ.) ਸਿਰ ਸਰਘ—(ਇ.) ਸਰਘੀ ਸਰਘੀ ਖਾਣੀ—(ਮੁਹਾ.) ਜੰਞ ਆਉਣ ਤੋਂ ਪਹਿਲੀ ਰਾਤ ਲਾੜੀ ਦਾ ਆਪਣੀਆਂ ਸਹੇਲੀਆਂ ਨਾਲ ਖਿਚੜੀ ਖਾਣੀ ਸਰਘੀ ਨੀ ਰਾਤ— (ਇ.) ਲਾੜੀ ਦੀ ਜੰਞ ਆਉਣ ਤੋਂ ਪਹਿਲਾਂ ਖਿੱਚੜੀ ਖਾਣ ਵਾਲੀ ਰਾਤ ਸਰਚਣਾ—(ਕਿ . ਅਕ) ਪਰਚਣਾ ਸਰਚਾਣਾ—(ਕ੍ਰਿ. ਸਕ.) ਪਰਚਾਉਣਾ ਰਲੋ ਸਰਬੰਧ ਸਰਚਾਵਾ—(ਪੂ. ) ਪਰਚਾਵਾ ਸਰਚਾਵਾਂ—(ਵਿ.) ਪਰਚਾਵਾਂ ਸਰੰਡੇ ਚੜ੍ਹਨੇ—(ਮੁਹਾ.) ਗੁੱਸਾ ਚੜ੍ਹ ਜਾਣਾ, “ਮਿਹਰ ਅਫਰੋਜ਼ ਕਿਹਾ ਸੁਣ ਸ਼ਾਹਾ, ਕਿਉਂ ਤੁਧ ਚੜ੍ਹਨ ਸਰੰਡੇ (ਸੈਫ਼ੂਲ) ਸ਼ਰਦਿਆਈਂ-(ਇ.) ਸਰਦਾਈ ਸਰਨਾ ਪੂਜਨਾ—(ਵਿ.) ਸਰਦਾ ਪੁਜਦਾ ਸ਼ਰਨਾਚੀ—(ਪ.) ਸਰਨਾਚੀ ਸਰਫ਼ਾ ਹੋਣਾ~~(ਪ੍ਰੋ.) ਦਰਦ ਹੋਣਾ, ਹਮਦਰਦੀ ਹੋਣੀ, ‘ਹੋਰ ਕਿਸੇ ਨੂੰ ਕੀ ਹੈ ਸਰਫ਼ਾ, ਦੁਖੀਏ ਜੀਉ ਮੇਰੇ ਦਾ’ (ਸੈਫ਼ੂਲ) ਸਰਫ਼ ਕਰਨਾ—(ਮੁਹਾ.) ਦੁਖ ਵੰਡਾਉਣਾ ਕਿਸ ਅੱਗੇ ਅਹਿਵਾਲ ਕਹਾਂਗਾ,ਕੌਣ ਕਰੇ ਗ਼ਮ- ਖ਼ਾਰੀ ? ਕੌਣ ਕਰੇਗਾ ਸਰਫ਼ੇ ਮੇਰੇ ਸ਼ਫ਼ਕਤ ਖ਼ਿਦਮਤ ਸਾਰੀ ?” (ਸੈਫ਼ੁਲ) ਸਰਫ਼ੇ ਨਾ ਟੱਬਰ—(ਪ੍ਰੋ.) ਸਰਫ਼ੇ ਦਾ ਟੱਬਰ ਸਰਬੰਧ(ਪੁ.) ਸਬੰਧ ਸਰਬੰਧ ਕਰਨਾ—(ਮੁਹਾ.) ਸਬੰਧ ਕਰਨਾ, “ਕਰ ਐਸਾ ਸਰਬੰਧ ਅਸਾਡਾ, ਰਹੀਏ ਸਦਾ ਇਕੱਠੇ’ (ਸੈਫ਼ੂਲ) Digitized by Panjab Digital Library | www.panjabdigilib.org —ਰਲੇ ਸਰਬੰਧ—(ਯੂ. ਵਿ.) ਸਬੱਬ ਨਾਲ