ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥

(ਇਸ ਤਰਾਂ ਦੀਆਂ) ਕਥਾਂ ਨੂੰ ਕਥਨ ਵਾਲਿਆਂ ਦਾ ਅੰਤ = ਨਹੀਂ ਸੌਂਦਾ ਕੋੜਾਂ ਤੋਂ ਲੋੜਾਂ ਹੀ ਕਥੀਆਂ ਨੇ ਕ੍ਰੋੜਾਂ ਹੀ ਕਿਟਿ-ਕੁਟਾਂ, ਸੁਗਤੀਆਂ ਨਾਲ ਉਸਦੀ ਕਥਾ ਨੂੰ ਕਥਿਆ ਹੈ, (ਪਰ ਅੰਤ ਕਿਸੇ ਵੀ ਨਹੀਂ ਪਾਯਾ ਤੇ ਨ ਹੀ ਕੋਈ ਉਸਦਾ ਪੂਰਾ ਕਥਨ ਕਰ ਸਕਿਆ ਹੈ)।

ਦੇਦਾ ਦੇ ਲੈਦੇ ਥਕਿ ਪਾਹਿ॥
ਜੁਗਾ ਜੁਗੰਤਰਿ ਖਾਹੀ ਖਾਹਿ॥

(ਉਹ) [ਦੇਦਾ] ਦਾਤਾ ਹਮੇਸ਼ਾਂ ਹੀ) ਦੇਦਾ ਰਹਿੰਦਾ ਹੈ, ਅਤੇ) ਲੈਣ ਵਾਲੇ ਹੀ ਥੱਕ ਪੈਂਦੇ ਹਨ। ਜੁਗਾਂ ਜੁਗਾਂ ਅੰਦਰ (ਸਾਰੇ ਉਸੇ ਦੇ ਦਿਤੇ ਹੋਏ) [ਖਾਹ)] ਪਦਾਰਥਾਂ ਨੂੰ ਖਾਂਦੇ ਰਹੇ ਹਨ।

ਹੁਕਮੀ ਹੁਕਮੁ ਚਲਾਏ ਰਾਹੁ॥
ਨਾਨਕ ਵਿਗਸੈ ਵੇਪਰਵਾਹੁ॥੩॥

(ਉਸ: ਹੁਕਮੀ (ਨੇ ਆਪਣੇ ਮਿਲਨ ਦਾ) ਰਸਤਾ ‘ਹੁਕਮੁ . ਬਨਾਯਾ ਹੈ। ਸਤਿਗੁਰੂ ਜੀ ਆਖਦੇ ਹਨ, ਜੋ ਹੁਕਮ ਦੇ ਰਾਹ ਤੁਰਦੇ ਹਨ, ਉਨ੍ਹਾਂ ਪੁਰ) ਬੇ ਪਰਵਾਹ [ਵਾਹਿਗੁਰੂ] [ਵਿਗਸੈ] ਪ੍ਰਸੰਨ - ਹੁੰਦਾ ਹੈ॥੩॥ ਪ੍ਰਸ਼ਨ-ਉਸ ਨਿਰੰਕਾਰ ਦਾ ਕੇਹੜਾ ਨਾਮ ਜਪਣਾ ਚਾਹੀਦਾ ਹੈ? ਉੱਤਰ:-

ਸਾਚਾ ਸਾਹਿਬੁ ਸਾਚੁ ਨਾਇ
ਭਾਖਿਆ ਭਾਉ ਅਪਾਰੁ॥