ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮ ) ਭਲਾ ਜੇ ਇਹ ਮੰਨ ਲਿਆ ਜਾਏ ਕਿ ਧਰਤੀ ਨੂੰ ਬਲਦ ਨੇ ਚੁਕਿਆਂ ਹੈ ਤਾਂ ਦਸੇ ਬਲਦ ਕਿਸ ਤੇ ਖੜਾ ਹੈ ? ਕਹਿਣਾ ਪਉ, ਉਹ ਭੀ , ਕਿਸੇ ਹੋਰ ਧਰਤੀ ਤੇ ਖੜਾ ਹੈ । ਫੇਰ ਪ੍ਰਸ਼ਨ ਹੋਵੇਗਾ,ਉਹ ਧਰਤੀ ਕਿਸਦੇ ਆਸਰੇ ? ਇਉਂ ਕਰਦਿਆਂ ਅਨਵਸਥਾ ਦੋਸ਼ ਆ ਪਏਗਾ। ਇਸ ਲਈ ਸਭ ਦਾ ਆਸਰਾ ਧਰਮ ਹੈ, ਅਤੇ ਉਸ ਧਰਮ ਨੂੰ ਭੀ ਸੰਤੋਖ ਨੇ ਥਿਰ ਰਖਿਆ ਹੈ, ਜਿਵੇਂ ਅੱਗ ਦਾ ਧਰਮ ਹੈ “ਸਾੜਨਾ ਅਤੇ ਪਾਣ ਦਾ ਧਰਮ ਹੈ “ਬੁਝਾਨਾ । ਇਹ ਧਰਮ ਕਰਤਾਰ ਦੀ ‘ਦਯਾ’ (ਮੇਹਰ ਨਾਲ ਹੀ ਇਨ੍ਹਾਂ ਵਿਚ ਪੈਦਾ ਹੋਯਾ ਹੈ, ਜੇ ਕਰਤਾਰ ਦੀ ਮੇਹਰ ਨਾ ਹੁੰਦੀ ਤਾਂ ਕਾਠ ਦੀ ਦੁਸ਼ਮਨ ਅੱਗ, ਕਾਠ ਵਿਚ ਨਾਂ ਰਹਿੰਦੀ, ਅਤੇ ਉਸ ਵਿਚ ਹੁੰਦਿਆਂ ਕਦੇ ਦਰਖ਼ਤ ਹਰਾ ਭਰਾ ਨਾ ਹੁੰਦਾ। ਦੂਜਾ ਇਨ੍ਹਾਂ ਤੱਤਾਂ ਦੇ ‘ਧਰਮ’ ਨੂੰ ਥਿਰ ਰਖਣ ਵਾਲਾ ‘ਸੰਤੋਖ` ਹੈ, ਜਿਸ ਨੇ ਤੱਤਾਂ ਦੇ ਆਪੋ ਵਿਚ ਦੇ ਵਰ ਨੂੰ ਜਰ ਲਿਆ ਹੈ, ਵੈਰ ਨੂੰ ਅੰਦਰ ਲੁਕੋਕੇ ਇਕ ਦਾ, ਦੂਜੇ ਨਾਲ, ਦੂਜੇ ਦਾ ਤੀਜੇ ਨਾਲ, ਅਤੇ ਤੀਜੇ ਤੱਤ ਦਾ ਚੌਥੇ ਨਾਲ ਮੇਲ ਕਰਾਕੇ ਸੰਤੋਖ ਨੇ ਬ੍ਰਹਮੰਡ ਦੀ ਮਰਯਾਦਾ ਨੂੰ ਥਿਰ ਰਖਿਆ ਹੈ । ਜੋ ਕਰਤਾਰ ਸੁਰਜ ਵਿਚ ‘ਤਪਤ ਧਰਮ ਪੈਦਾ ਨਾਂ ਕਰਦਾ, ਤਾਂ ਖੇਤੀ ਨਾਂ ਪੱਕ ਸਕਦੀਆਂ ਅਤੇ ਜੇ ਇਸਨੂੰ ਸੰਤੋਖ ਵਿਚ ਨਾ ਰੱਖਦਾ, ਤਾਂ ਇਹ ਇਕੋ ਦਿਨ ਵਿਚ ਸਭਨਾਂ ਨੂੰ ਸਾੜਕੇ ਸਾਹ ਕਰ ਦੇਂਦਾ । ਇਵੇਂ ਹੈ ਸਭਨਾਂ ਦਾ ਵੀਚਾਰ ਸਮਝ ਲੈਣਾ ਚਾਹੀਦਾ ਹੈ । ਪ੍ਰਸ਼ਨ:-ਜੇ ਕਾਦਰ ਦਾ ਵਰਣਨ ਨਹੀਂ ਹੋ ਸਕਦਾ ਹੈ, ਤੇ ਕੁਦਰਤ ਦਾ ਵਰਨਣ ਕਰੋ । ਇਸ ਦੇ ਉੱਤਰ ਵਿੱਚ ਫੁਰਮਾਂਦੇ ਹਨ: ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ॥