ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(੩੫)
ਅਖਰੀ ਨਾਮੁ ਅਖਰੀ ਸਾਲਾਹ॥
ਅਖਰੀ ਗਿਆਨੁ ਗੀਤ ਗੁਣ ਗਾਹ॥
ਅੱਖਰਾਂ ਵਿਚ ਨਾਮੁ ਹੈ, ਅੱਖਰਾਂ ਵਿਚ ਹੀ ਕਰਤਾਰ ਦੀ ਉਪਮਾ ਹੈ, ਅੱਖਰਾਂ ਵਿਚ (ਉਸਦੇ) ਗਿਆਨ ਦੇ ਗੀਤ (ਹਨ, ਅਤੇ ਅੱਖਰਾਂ ਵਿਚ ਹੀ ਉਸਦੇ) ਗੁਣਾਂ ਦੀ [ਗਾਹ] ਵਿਚਾਰ ਹੈ।
ਅਖਰੀ ਲਿਖਣੁ ਬੋਲਣੁ ਬਾਣਿ॥
ਅਖਰਾ ਸਿਰਿ ਸੰਜੋਗੁ ਵਖਾਣਿ॥
ਬਾਣੀ ਦਾ ਲਿਖਣਾ (ਤੇ) ਬੋਲਣਾ (ਭੀ) ਅੱਖਰਾਂ ਵਿਚ ਹੈ। ਸਿਰਾਂ[1] ਦਾ ਸੰਜੋਗ ਭੀ ਅੱਖਰਾਂ ਵਿਚ ਹੀ ਕਿਹਾ ਜਾਂਦਾ ਹੈ।
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥
ਜਿਵ ਫੁਰਮਾਏ ਤਿਵ ਤਿਵ ਪਾਹਿ॥
ਜਿਸਨੇ ਇਹ (ਅੱਖਰ) ਲਿਖੇ ਹਨ, ਉਸ ਦੇ ਸਿਰ ਤੇ (ਹੋਰ ਕੋਈ ਵੱਡਾ) ਨਹੀਂ ਹੈ। ਜਿਵੇਂ ਜਿਵੇਂ (ਉਹ) ਫੁਰਮਾਂਦਾ (ਹੈ, ਬ੍ਰਹਮਾਦਿਕ) ਤਿਵੇਂ ਤਿਵੇਂ ਹੀ [ਪਾਹਿ] ਕਰਮ ਕਰਦੇ ਹਨ।
ਜੇਤਾ ਕੀਤਾ ਤੇਤਾ ਨਾਉ॥
ਵਿਣੁ ਨਾਵੈ ਨਾਹੀ ਕੋ ਥਾਉ॥
ਜਿੰਨਾਂ (ਭੀ ਜਗਤ ਉਸਨੇ) ਕੀਤਾ ਹੈ, ਸਾਰਾ ਹੀ ਨਾਉਂ (ਜਪਣ ਵਾਸਤੇ ਸਾਜਿਆ ਹੈ)। ਨਾਮ ਤੋਂ ਹੀਣੇ ਨੂੰ (ਉਸਦੇ ਦਰ ਤੇ)
ਥਾਂ ਨਹੀਂ ਮਿਲੇਗੀ।
- ↑ ਦੋ ਧਿਰਾਂ ਦਾ ਜੁੜਨਾ, ਰਿਸ਼ਤਾ ਹੋਣਾ।