( ੩੯) ਕੀਤਾ ਹੈ, ਉਨ੍ਹਾਂ ਨੂੰ ਆਪਣੇ) ਅੰਦਰੋਂ [ਤੀਰਥਿ ਪਵਿਤ੍ਰ ਸਰੂਪ ਦੀ [ਗਤਿ] ਪ੍ਰਾਪਤੀ (ਹੋ ਗਈ ਹੈ, ਅਤੇ ਉਸੇ ਵਿਚ ਹੀ) ਮਿਲ ਗਿਆ ਹੈ। ਪ੍ਰਸ਼ਨ-ਇਸ ਅਭੇਦ ਗਿਆਨ ਦਾ ਸਾਧਨ ਕੀ ਹੈ? ਉਤਰ:ਇਸ ਦਾ ਸਾਧਨ ਬੇਨਤੀ ਹੈ, ਜਿਯਾਸੂ ਅਰਜ ਕਰੇ:ਸਭਿ ਗੁਣ ਤੇਰੇ ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ਹੇ ਕਰਤਾਰ! (ਇਹ) ਸਾਰੇ ਤੇਰੇ (ਹੀ) [ਗੁਣੁ] ਉਪਕਾਰ ਹਨ, ਮੈਂ (ਤਾਂ) ਕੋਈ (ਗੁਣ ਨਹੀਂ ਜਾਣਦਾ)। (ਕਿਉਂਕਿ ਇਸ ਨਿੰਮ੍ਰਤਾ ਰੂਪ) ਰ ਣ(ਧਾਰਨ)ਕੀਤੇ ਤੋਂ ਬਿਨਾਂ ਭਗਤੀ (ਭੀ ਮਨਜ਼ੂਰ)ਨਹੀਂ ਹੁੰਦੀ ਪ੍ਰਸ਼ਨ:-ਮੁਕਤੀ ਦਾ ਸਿੱਧਾ ਮਾਰਗ ਕੇਹੜਾ ਹੈ? ਉੱਤਰ ਸੁਅਸਤਿ ਆਥਿ ਬਾਣੀ ਬਰਮਾਉ॥ {ਬਰਮ + ਆਉ] ਬ੍ਰਹਮ ਦੀ ਬਾਣੀ ਵਿਚ ਔਣਾ (ਹੀ) ਸੁਅਸਤਿ] ਕਲਿਆਨ [ਮੁਕਤੀ] (ਦਾ) [ਆਥਿ] ਸਿੱਧਾ ਰਸਤਾ ਹੈ। ਪ੍ਰਸ਼ਨ—ਮੁਕਤ ਪੁਰਸ਼ ਦਾ ਰੂਪ ਕੀ ਹੈ? ਉੱਤਰ:ਸਤਿ ਸੁਹਾਣੁ ਸਦਾ ਮਨਿ ਚਾਉ॥
- ਇਨ੍ਹਾਂ ਦੋਹਾਂ ਤੁਕਾਂ ਦਾ ਅਰਥ ਇਉਂ ਭੀ ਕਰਦੇ ਹਨ-ਸਿੱਧਾਂ
ਪੁਛਿਆ ਉਤਪਤੀ ਕਿਵੇਂ ਹੋਈ ਹੈ? ਉੱਤਰ ਦਿੱਤਾ-(ਜੋ) ਕਲਿਆਨ (ਸਰੂਪ) [ਅਬਿ] ਹੈ, [ਬਾਣੀ] ਫੁਰਨਾ (ਹੋਯਾ, ਫਿਰ) ਬ੍ਰਹਮਾਂ (ਆਦਿਕ ਤਿੰਨ ਦੇਵਤੇ) ਪ੍ਰਗਟ ਹੋ ਆਏ। ਪ੍ਰਸ਼ਨ-ਤਦ ਤਾਂ ਬ੍ਰਹਮ ਪ੍ਰਣਾਮੀ ਹੋ ਗਿਆ? (ਉਤਰ-ਨਹੀਂ ਉਹ ਤਾਂ) ਸਦਾ ਹੀ ਸੱਤ ਚਿੱਤ ਤੇ ਅਨੰਦ ਰੂਪ ਹੀ ਮੰਨਿਆ ਜਾਂਦਾ ਹੈ। (ਉਸਦੇ) ਵਿਚ ਕੋਈ ਵਿਕਾਰ ਨਹੀਂ, ਸਫਟਕ ਮਣੀ ਵਾਂਗ ਅਸੰਗ ਹੈ। (ਹੋਰ ਅਰਥ ਦੇਖੋ-ਗੁ: ਸ਼:ਬੋਧ