ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/625

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾ ਦੀ ਵਾਰ ਸਟੀਕ ਤਾਂ ਉਨ੍ਹਾਂ ਤੋਂ) ਤੇਲ (ਛੁਟੈ ਨਿਕਲਦਾ ਹੈ, ਇਵੇਂ ਹੀ ਜਦ ਉਨ੍ਹਾਂ ਤੋਂ ਜਮਰਾਜਾ) ਦਰਗਾਹ ਵਿਚ ਲੇਖਾ ਲਏਗਾ, (ਤਾਂ ਨਾਂ ਦੀ ਤੂੰ-ਮੈਂ ਛੱਟੇਗੀ ॥੨॥ ਪਉੜੀ ॥ ਆਪੇ ਹੀ ਕਰਣਾਕੀਓ ਕਲਆਪੇਹੀ ਤੈ ਧਾਰੀਐ (ਹੇ ਵਾਹਿਗੁਰੂ ! ਤੁਸਾਂ) ਆਪੇ ਹੀ ਕਰਣਾ ਪ੍ਰਪੰਚ ਕੀਤਾ ਹੈ, ਅਤੇ ਤੁਸੀਂ ਆਪੇ ਹੀ(ਇਸ ਵਿਚ ਚੇਤਨ ਸੱਤਾ ਰੂਪ) ਕਲ] ਸ਼ਕਤੀ ਧਾਰੀ ਹੋਈ ਹੈ। ਦੇਖਹਿਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ॥ (ਸੰਸਾਰ ਰੂਪ ਚੌਪੜ ਉਤੇ ਮਨਮੁਖ ਰੂਪ) ਕੱਚੀ (ਤੇ ਗੁਰਮੁਖ ਰੂਪ) ਪੱਕੀ [ਸਾਰੀ] ਨਰਦ (ਜਿਸ ਗੁਣਾਂ ਰੂਪ ਖਾਨੇ ਉਤੇ) ਧਰੀ ਹੋਈ ਹੈ, (ਉਨ੍ਹਾਂ ਨੂੰ ਤੂੰ) ਆਪਣਾ ਕੀਤਾ (ਜਾਣਕੇ, ਆਪੇ ਹੀ) ਵੇਖਦਾ ਹੈ। ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ ਜੋ ਇਥੇ ਆਯਾ ਹੈ, ਉਹ ਚਲਾ ਜਾਏਗਾ; ਸਭ ਕਿਸੇ ਦੀ ਵਾਰੀ ਆਈ ਹੈ | ਜਿਸਕੋ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥ ਜਿਸਦੇ (ਦਿਤੇ ਹੋਏ ਹੀ ਦੇਸ ਦੇ ਸਾਰ