ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੬ ) ਉਥੋਂ ਦੇ ਵਾਸੀਆਂ ਦੇ ਹਿਰਦੇ) ਵਿਚ ਰਾਮ ਪੂਰਨ ਹੋ ਰਿਹE ਹੈ,(ਅਰਥਾਤ ਉਨ੍ਹਾਂ ਦਾ ਮਨ ਰਾਮ ਤੋਂ ਬਾਹਰ ਹੁੰਦਾ ਹੀ ਨਹੀਂ) । ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾਕੇ ਰੂਪ ਨ ਕਥਨੇ ਜਾਹਿ ॥ ਉਥੋਂ ਦੇ ਵਾਸੀਆਂ ਦੀ ਮਹਿਮਾ ਵਿਚ ਸੀਤੋ *} ਸ੍ਰੀ ਰਾਮ ਚੰਦ ਜੀ ਤੇ ਸੀਤਾ (ਜੀ ਭੀ ਲੱਗੇ ਹੋਏ ਹਨ) । (ਇਸ ਲਈ) ਉਨ੍ਹਾਂ ਦੇ ਰੂਪ (ਦੀ ਸੁੰਦਰਤਾ ਦਾ ਕੁਝ) ਕਥਨ ਨਹੀਂ ਕੀਤਾ ਜਾਂਦਾ। ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨਕੈ ਰਾਮੁ ਵਸੈ ਮਨ ਮਾਹਿ ॥ ਨਾ ਉਹ ਮਰਦੇ ਹਨ, ਨਾਂ (ਉਹ ਮਾਇਆ ਕਰਕੇ) ਠੱਚੇ ਜਾਂਦੇ ਹਨ । ਜਿਨ੍ਹਾਂ ਦੇ ਮਨ ਵਿਚ ਰਾਮ ਵੱਸਦਾ ਹੈ, (ਉਹ) ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥ ਭਗਤ ਲੋਕ (ਹੀ) ਉਥੋਂ ਦੇ (ਸਥਾਨ ਵਿਚ ਜਾਕੇ ਵੱਸਦੇ ਹਨ ਅਤੇ ਉਹ (ਫਿਰ) ਮਨ ਵਿਚ ਸੱਚਾ ਅਨੰਦ (ਪਾਪਤ) ਕਰਦੇ ਹਨ। ‘ਕਰਮ ਦਾ ਅਰਥ ਹੈ ਬਖਸ਼ਸ਼ । ਜਦ ਰੱਬ ਦਾ, ਫਜ਼ਲ ਹੁੰਦ ਹੈ ਤਾਂ ਬਾਣੀ ਵਿਚ ਜੋਰ ਆ ਜਾਂਦਾ ਹੈ । ਜੋ ਮੂੰਹੋਂ ਨਿਕਲੇ ਝੱਟ ਪੂਰੀ ਹੋ ਜਾਂਦਾ ਹੈ, ਉਸ ਪਦ ਤੇ ਪੁੱਜਿਆਂ ਫਿਰ ਅੱਗੇ ਰੋਕ ਨਹੀਂ । ਧਰਮ ਖੰਡ, ਗਿਆਨ ਖੰਡ ਤੇ ਸਰਮ ਖੰਡ ਵਿਚ ਭਉ ਬਣਿਆ ਰਹਿੰਦਾ ਹੈ ਉਥੇ ਗਿਆਂ ਭਉ ਮਿਟ ਜਾਂਦਾ ਹੈ, ਕਿਉਂਕਿ ਹਰ ਵੇਲੇ ਮਨ ਵਿਚ

  • ਸੀਤਾ ਦਾ ਪਤੀ !