ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
( ੯੨) ਰੰਙਣ ਵਾਲਾ ਜੇ ਰੰਙੁ ਸਾਹਿਬੁ ਐਸਾ ਰੰਗੁ ਨ ਡੀਠ॥੨॥ ਜੇ ਰੰਗਣ ਵਾਲਾ ਸਾਹਿਬ (ਸਤਿਗੁਰ ਇਸ ਰੰਗ ਵਿਚ ਅੰਤਹਕਰਣ ਕਪੜੇ ਨੂੰ) ਰੰਗ ਦੇਵੇ, (ਤਾਂ) ਅਜਿਹਾ ਰੰਗ(ਚੜੇਗਾ ਜਿਹ ਅਗੇ ਕਦੇ) ਨਾ ਡਿੱਠਾ ਹੋਵੇ॥੨॥ ਜਿਨਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾਕੈ ਪਾਸਿ ਹੇ ਪਿਆਰੇ! ਜਿਨ੍ਹਾਂ ਦੇ (ਅੰਤਹਕਰਣ ਰੂਪ) ਚੋਲੇ (ਇਸ ਰੰਗ ਵਿਚ) ਰੰਗੇ ਗਏ ਹਨ, ਪਤੀ ਉਹਨਾਂ ਦੇ ਕੋਲ (ਵੱਸਦਾ ਹੈ) ਧੂੜਿ ਤਿਨਾ ਕੀ ਜੇ ਮਿਲੇ ਜੀ ਕਹੁ ਨਾਨਕ ਕੀ ਅਰਦਾਸਿ॥੩॥ ਜੇ ਉਨ੍ਹਾਂ ਦੀ ਧੂੜੀ ਮਿਲੇਗੀ, (ਤਾਂ) ਜੀਵ (ਦੀ ਕਲਿਆਨ ਹੋਵੇਗੀ) ਸਤਿਗੁਰੂ ਜੀ ਆਖਦੇ ਹਨ, ਮੇਰੀ (ਏਹੋ) ਬੇਨਤੀ ਹੈ॥੩॥ ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ॥ ਆਪੇ ਹੀ ਬਣਾਂਦਾ ਹੈ, ਆਪੇ ਹੀ ਰੰਗਦਾ ਹੈ, ਅਤੇ ਆਪੇ ਹੀ ਕ੍ਰਿਪਾ ਦ੍ਰਿਸ਼ਟੀ ਕਰਦਾ ਹੈ। ਨਾਨਕ ਕਾਮਣਿ ਕੰਤੈ ਭਾਵੈ ਰਾਵੇਇ॥੪॥੩॥ ਆਪੇ ਹੀ ਸਤਿਗੁਰੂ ਜੀ (ਆਖਦੇ ਹਨ, ਜੀਵ) ਇਸਤ੍ਰੀ (ਵਾਹਿਗੁਰੂ) ਪਤੀ ਨੂੰ ਭਾ ਜਾਵੇ, (ਤਾਂ ਫਿਰ ਉਹ) ਆਪੇ ਹੀ (ਇਸ ਨੂੰ) ਭੋਗਦਾ ਹੈ॥੪॥੩॥