ਪੰਨਾ:ਪ੍ਰੀਤਮ ਛੋਹ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਿੰਦ ਦੇ ਲੈ ਬਾਗ਼ ਅੰਦਰ, ਪਾਰਸੀ ਫੁਲ ਆਇਆ।
ਵਖਰਾ ਈ ਸ਼ੋਭਦਾ ਸੀ, ਵਖਰੀ ਏ ਸ਼ਾਨ ਦਾ।
ਕੋਇਲਾਂ ਨੂੰ ਮੰਜਰੀ ਦਾ, ਇਸ਼ਕ ਸੁਪਨਾ ਹੋ ਗਿਆ।
ਰਾਤ ਰੌਸ਼ਨ ਬਾਗ਼, ਇਸਦੀ ਜੋਤ ਦਾ ਸੀ ਚਾਨਣਾ॥

ਬੁਲਬੁਲਾਂ ਦੇ ਵਾਂਗ ਆਸ਼ਕ,
ਵੇਖ ਫੇਰੀ ਪਾ ਲਈ॥੪॥


ਵੇਖ ਟਿੱਕੇ ਹਿੰਦ ਦੀ, ਨਜ਼ਰੀ ਤੂੰ ਗੋਰੀ ਪੈ ਗਈ।
ਹਿੰਦ ਦੇ ਗਲ ਫਾਰਸੀ, ਜਾਦੂ ਦੀ ਡੋਰੀ ਪੈ ਗਈ।
ਹੁਸਨ ਨਖਰੇ ਦਾਰ, ਤੇਰੇ, ਦੀ ਅਦਾ ਈ ਲੈ ਗਈ।
ਸਬਰ ਦੇ ਲੈ ਬੋਲ੍ਹ ਉਤੇ, ਅਰਸ਼ ਬਿਜਲੀ ਢੈ ਗਈ॥

ਇਕ ਅਦਾ ਦੇ ਨਾਲ ਤੂੰ ਤੇ,
ਦਿਲ ਰੁਬਾ ਈ ਹੋ ਗਈ॥੫॥

ਵੇਖ ਨਢੀ, ਭੁਲ ਕਬੂਤਰ ਦੇ, ਭੁਲੇਖਾ ਖਾ ਚੁਕਾ।
ਜਾਨ ਅਪਨੀ ਆਪ ਹਥੀਂ, ਜਾਨ ਉਹ ਵਿਕਾ ਚੁਕਾ।
ਭੁੱਲ ਸ਼ਾਹਜ਼ਾਦਾ ਇਸ਼ਕ ਦੇ, ਬਾਜ਼ਾਰ ਫੇਰਾ ਪਾ ਚੁਕਾ।
ਉਡ ਗਏ ਜਦ ਦੋ ਕਬੂਤਰ, ਹੋਸ਼ ਵੀ ਉੱਡਾ ਚੁਕਾ॥

ਸ਼ਕਲ ਤੇਰੀ ਵੇਖ ਨੂਰੀ,
ਸੁਰਤ ਉਸਨੂੰ ਭੁਲ ਗਈ॥੬॥

੯੬