ਪੰਨਾ:ਪ੍ਰੀਤਮ ਛੋਹ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਬਿਰਹਨੀ

ਇਕ ਬਿਰਹਾਂ ਵਿਚ ਰੱਤੀ ਰਤੀ, ਬੈਹ ਕੰਧੇ ਵੈਨ ਕਰੈਂਦੀ।
ਹੰਝੂਆਂ ਸਾਗਰ ਭਰ ਭਰ ਡਲਕੇ, ਦਰਿਆ ਵਿਚ ਡੁਬੈਂਦੀ।
ਤਾਰ ਮਾਹੀ ਵਿਚ ਬੱਧੀ ਬੇਬਸ, ਖਿਚੇ ਪਈ ਖਚੈਂਦੀ।
ਨਾ ਕੁਝ ਲੋੜ ਹੋਰ ਇਸ ਭਾਸੇ, ਇਕ ਬਿਰਹਾਂ ਨੈਂ ਤਰੈਂਦੀ॥

ਛੱਲਾਂ ਉਛਲਨ ਅੰਧ ਗੁਬਾਰਾ, ਨਾ ਸ਼ਹੁ ਨਜ਼ਰੀ ਆਵੇ।
ਮਨ ਵਿਚ ਦਰਦ ਮਾਹੀ ਦੀ ਹਰਦਮ, ਏਹ ਦੁਖ ਮੂਲ ਨਾ ਜਾਵੇ।
ਵਿਚ ਵੈਹਨਾਂ ਦੇ ਡੁਬੀ ਬਿਰਹਨ, ਟਪ ਟਪ ਵਾਜ ਸੁਨੈਂਦੀ।
ਦੂਰੋਂ ਸ਼ਹੁ ਬੇੜੀ ਵਿਚ ਆਵੇ, ਰਾਹ ਪੀਤਮ ਆਖ ਲਾਵੇ॥

ਕੁੰਡੀ ਇਸ਼ਕੇ ਵਾਲੀ ਸੰਘ ਵਿਚ, ਮਾਹੀ ਡੋਰ ਖਿਚਾਵੇ।
ਵਿਚ ਰਜ਼ਾ ਦੇ ਰਾਜ਼ੀ ਹਰਦਮ, ਜ਼ਿੰਦ ਮਾਹੀ ਵਾਂਗ ਵਰਾਵੇ।
ਹਉਮੈ ਸਾੜ ਨਿਮਾਨੀ ਖੰਬ ਜਿਉਂ, ਵਾਉ ਇਸ਼ਕ ਦੀ ਖੇਡੇ।
ਚਾਹੇ ਉਡਾ ਓਹ ਦੂਰ ਲਿਜਾਵੇ, ਚਾਹੇ ਪੀਤਮ ਗਲ ਲਾਵੇ॥

੧੧੭