ਪੰਨਾ:ਪ੍ਰੀਤਮ ਛੋਹ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤ੍ਰਬਕ ਉਠੀ ਤੇ ਉਠੀ ਬੈਠੀ,
ਕਖਾਂ ਝਖੜ ਸੈਹਨਾ ਕੀ?
ਰਾਹੀ ਬਾਹਰ ਖੜਾ ਨਿਮਾਣਾ,
ਕਹੇ, ਹਟ ਪਿਛੇ, ਆਵੋ ਜੀ॥੮॥

ਧੋਤੀ, ਤਿਲਕ ਜਨੇਊ ਡਿਠਾ,
ਦ੍ਵਿਜ ਏ, ਬਾਹਰੇ ਨੱਠ ਗਈ।
ਮਤ ਪਰਛਾਵਾਂ ਛੋ ਕਰ ਮੰਦਾ,
ਧਰਮ ਗਵਾਇ, ਦੂਰ ਖੜੀ।
ਅੰਦਰ ਆਵੋ, ਅੰਦਰ ਆਵੋ,
ਕਿਉਂ ਭੀਲਨ ਹੁਣ ਦੂਰ ਖੜੀ?
ਪ੍ਰੀਤ ਤੇਰੀ ਨੀ ਸ਼ਾਮੇ ਭਾਈ,
ਹੁਣ ਤੂੰ ਉਚੀ ਹੂਰ ਪਰੀ॥੯॥

ਭੀਲਨ ਅੱਖਾਂ ਮੀਟ ਦਿਲੇ ਵਿਚ,
ਸਾਉਂਲੇ ਧਿਆਨ ਲਵਾਏ ਰਹੀ।
ਅਚਰਜ ਖੇਡ ਮਹਿਲਾਂ ਵਿਚ ਦੇਖੇ,
ਸੁੰਞੀਆਂ ਸੇਜਾ ਦਸ, ਪਈ।
ਉਠ ਉਠ ਵੈਨ ਕਰਾਵਨ ਰਤੀਆਂ,
ਚੰਨ ਸੂਰ ਜਿਨ ਵੇਖ ਛਿਪੇ।
ਛਡ ਗਿਆ ਸ਼ਾਮ ਘੰਘੋਰ ਘਟਾ 'ਚਿ,
ਕਾਮ ਅਗਨ 'ਚਿ ਸੜਨ ਸੜੇ॥੧੦॥

੧੨੫