ਪੰਨਾ:ਪ੍ਰੀਤਮ ਛੋਹ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਠਾ ਭੱਜਾ ਸ਼ਾਮ ਉਹ ਜਾਂਦਾ,
ਬਨ, ਜੰਗਲ ਵਿਚ ਬਰਖਾ ਦੇ।
ਸਿੱਲੇ ਕਪੜੇ ਜਾਇ ਖੜੋਤਾ,
ਝੋਕ ਕਖਾਂ ਦੀ ਕੋਲ ਵਲੇ।
ਖੋਲ ਨੀ ਭੀਲਨ! ਬੋਲ ਨੀ ਭੀਲਨ!!
ਦਰ ਤੇਰੇ ਤੇ ਆਨ ਖੜੇ।
ਕਿਉਂ ਖੜੋਤੀ ਪਰੇ ਪਰੇਰੇ,
ਕੀ ਡਰ ਤੈਨੂੰ ਲਾਜ ਕੁੜੇ॥੧੧॥

ਅਖ ਖੁਲੀ ਜਦ ਭੀਲਨ ਦੇਖੇ,
ਘਰ ਵਿਚ ਸ਼ਾਮ ਪਿਆਰੇ ਨੀ।
ਡਰਦੀ ਮੂਲ ਨ ਜਾਵੇ ਨੇੜੇ,
ਮੈਂ ਨੀਵੀਂ, ਉਚਿਆਰੇ, ਨੀ।
ਬਾਂਹ ਪਕੜ ਲਈ ਸ਼ਾਮ ਭੀਲਨੀ,
ਘੁਟਕੇ ਛਾਤੀ ਲਾਇ ਲਈ।
ਛੂਤ ਅਛੂਤ ਗਵਾਈ ਸਾਰੀ,
ਪ੍ਰੀਤ ਕਰੀ ਸ਼ੌਹੁ ਆਇ ਮਿਲੀ॥੧੨॥

੧੨੬