ਪੰਨਾ:ਪ੍ਰੀਤਮ ਛੋਹ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੀਤ

ਟੇਕ-ਅੰਬਾਂ ਨੂੰ ਬੂਰ ਮਾਏ, ਫੁਲੇ ਨੇ ਸ਼ਿਰੀਂਹ ਨੀ ਮਾਏ।
ਆਈ ਵਿਸਾਖੀ ਮਾਏ, ਮਾਹੀ ਤੇ ਦੂਰ ਮਾਏ।
ਜੀਅੜੇ ਨੂੰ ਡੋਬ ਮਾਏ, ਕਾਲਜੇ ਨੀ ਸੂਲ ਮਾਏ।
ਅੰਬਾਂ ਨੂੰ ਬੂਰ ਮਾਏ...........
ਮੁਸ਼ਕ ਏ ਭਿੰਨੀ ਭਿੰਨੀ, ਵਾਉ ਏ ਨਿੰਮੀ ਨਿੰਮੀ।
ਸੋਹਣੀ ਏ ਸਵੇਰ ਠੰਡੀ, ਭਾਉਂਦੀ ਨਾ ਮੂਲ ਮਾਏ।
ਅੰਬਾਂ ਨੂੰ ਬੂਰ ਮਾਏ..........
ਤਕਦੀ ਮੈਂ ਰਾਹ ਈ ਹੋਈ, ਮੰਜੀ ਦੀ ਬਾਂਹੀ ਹੋਈ।
ਮਾਹੀ ਬਿਨ ਮਾਹੀ ਹੋਈ, ਤੜਫਾਂ ਬਿਨ ਨੀਰ ਮਾਏ।
ਅੰਬਾਂ ਨੂੰ ਬੂਰ ਮਾਏ..........
ਅੰਬਾਂ ਦੀ ਬੂਰ ਡਾਲੀ, ਮੌਜਾਂ ਨੇ ਕੰਤਾਂ ਵਾਲੀ।
ਕੋਇਲੇ ਨੀ ਕੂਕ ਕਾਲੀ, ਜਿਗਰਾਂ ਨੂੰ ਚੀਰ ਮਾਏ।
ਅੰਬਾਂ ਨੂੰ ਬੂਰ ਮਾਏ..........
ਲਾਈ ਦੀ ਤੂੰ ਲਾਜ ਰਖੀਂ,ਸੋਹਣਿਆਂ ਨਾ ਮੋੜ ਅਖੀਂ।
ਬਚਨ ਨਾ ਆਏ ਲਖੀਂ, ਕੀਤਾ ਜੋ ਕਰਾਰ ਮਾਏ॥
ਅੰਬਾਂ ਨੂੰ ਬੂਰ ਮਾਏ..........
ਤੇਰੀ ਵਡ ਸ਼ਾਨ ਜਾਨੀ, ਮੇਰਾ ਤੂਹੇਂ ਮਾਨ ਜਾਨੀ।
ਜਾਨੇ ਨਾ ਤੂੰ ਜਾਨ ਜਾਨੀ, ਡੁਬੀ ਤੂਹੇਂ ਤਾਰ ਮਾਏ।
ਅੰਬਾਂ ਨੂੰ ਬੂਰ ਮਾਏ.........

੩੯