ਪੰਨਾ:ਪ੍ਰੀਤਮ ਛੋਹ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੁਲਾਂ ਦੀ ਬਾਸ ਉਡਾਂ, ਜ਼ਿਮੀਂ ਤੇ ਆਕਾਸ਼ ਉਡਾਂ।
ਸੋਹਨੇ ਦੀ ਮੈਂ ਆਸ ਉਡਾਂ, ਖੰਭ ਦੇ ਲਵਾਏ ਮਾਏ॥
ਅੰਬਾਂ ਨੂੰ ਬੂਰ ਮਾਏ...
ਜਿੰਦ ਤੇ ਓਹ ਜਾਨ ਮਾਹੀ, ਬਿਰਹਾਂ ਦੀ ਸ਼ਾਨ ਮਾਹੀ।
ਨਿਹੁੰ ਨਾ ਭੁਲਾਨ ਮਾਹੀ, ਨਖਰੇ ਸੁਹਾਏ ਮਾਏ॥
ਅੰਬਾਂ ਨੂੰ ਬੂਰ ਮਾਏ..
ਮਿੰਨਤਾਂ ਤੇ ਜਾਰੀ ਮਾਏ, ਕਰ ਕਰ ਹਾਰੀ ਮਾਏ।
ਲਗਾਂ ਨਾ ਪਿਆਰੀ ਮਾਏ, ਦਸ ਕੀ ਕਸੂਰ ਮਾਏ?
ਅੰਬਾਂ ਨੂੰ ਬੂਰ ਮਾਏ.....
ਰੂਪ ਦਾ ਗੁਮਾਨ ਛੱਡੀਂ, ਜੋਬਨੇ ਦਾ ਮਾਨ ਛੱਡੀਂ।
ਮਾਹੀ ਹਥ ਜਾਨ ਛੱਡੀਂ, ਕੰਤਾ ਹਜ਼ੂਰ ਧੀਏ॥
ਅੰਬਾਂ ਨੂੰ ਬੂਰ ਮਾਏ
ਫੁਲੇ ਨੇ ਸ਼ਿਰੀਂਹ ਨੀ ਮਾਏ।

੪੦