ਪੰਨਾ:ਪ੍ਰੀਤਮ ਛੋਹ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀਰ ਮਾਂ ਨੂੰ

ਸਾਨੂੰ ਮੋੜ ਨਾ ਪ੍ਰੇਮ ਦੀ ਰਾਹ ਉਤੋਂ,
ਸਾਨੂੰ ਮਾਏ ਕਾਨੂਨ ਸੁਨਾਏ ਨਾਹੀਂ।
ਸਾਨੂੰ ਸ਼ਰ੍ਹਾ ਦਾ ਖੌਫ ਦਵਾ ਅੜੀਏ,
ਸੋਹਣੇ ਯਾਰ ਤੋਂ ਮੁਖ ਮੁੜਾ ਨਾਹੀਂ।
ਜਿਥੇ ਨੇਹੁੰ ਲੈ ਧੁਰਾਂ ਤੋਂ ਆਨ ਲਗੀ,
ਹੁਣਮੁੜਨ ਔਖਾ,ਨੀ ਭਰਮਾ ਨਾਹੀਂ।
ਸਚੇ ਰਾਹ ਤੇ ਦੁਖ ਅਨੇਕ ਦੇ ਲੈ,
ਮੁੜਸਾਂ ਮੂਲ ਨਾਂ, ਨੇਹੁੰ ਕੁਰਾਹ ਨਾਹੀ॥

੪੭