ਪੰਨਾ:ਪ੍ਰੀਤਮ ਛੋਹ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰੀਂ ਮਾਨ ਨ ਸਜਨਾਂ ਪਿਆਰਿਆਂ ਓ,
ਮਾਨ ਕੀਤਿਆਂ ਦਾਗ ਲਵਾਵਨਾਂ ਏ।
ਮੁਖ ਫੇਰ ਹਨੇਰ ਨਾ ਪਾ ਮੈਨੂੰ,
ਚੰਨਾ ਵੇਖ, ਨਾ ਚੰਨ ਚੜਾਵਨਾਂ ਏ॥੫॥

ਜੀ ਜੀ ਦਾ ਜੀ ਤੇ ਇਕ ਜੀਵੇਂ,
ਜੀ ਜੀ ਤੋਂ ਕਿਉਂ ਛਪਾਵਨਾਂ ਏ।
ਮੇਰੇ ਜੀ ਦੇ ਵਿਚ ਅਨੇਕ ਮੰਡਲ,
ਚੰਨਾ ਵਿਚ ਤੂੰ ਜੀ ਸਮਾਵਨਾਂ ਏ।
ਲੈ ਕੇ ਫੈਲਦੀ ਫੈਲਦੀ ਫੈਲ ਗਈ,
ਚੰਨਾ ਚੰਨ ਹੋਈ ਕਿਥੇ ਜਾਵਨਾਂ ਏ।
"ਹਰੀ ਬੁਧ" ਪ੍ਰੀਤ ਦੇ ਥਾਂ ਭਾਂਬੜ,
ਦੂਈ ਸਾੜ ਜੇ ਚੰਨ ਨੂੰ ਪਾਵਨਾਂ ਏ॥੬॥

੫੧