ਪੰਨਾ:ਪ੍ਰੀਤਮ ਛੋਹ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤ੍ਰੇਲ ਤੁਪਕਾ

ਹਰੀ ਪੱਤੀ ਤੇ ਅਟਕਿਆ, ਤੁਪਕਾ ਤ੍ਰੇਲ ਸਵੇਰ।
ਮੋਤੀ ਵਾਂਗੂ ਚਮਕ ਜਿੰਵ, ਹੰਝੂ ਨੇਹੀਆਂ ਕੇਰ।
ਰੰਗ ਬਰੰਗੀ ਭਾਸਦਾ, ਕਿਰਣ ਸੂਰਜ ਦੀ ਛੋਹ।
ਨੈਣਾਂ ਮਨ ਭਰਮਾਇਆ, ਨੈਣ ਰਿਝਾਏ ਢੇਰ॥੧॥

ਬੇਰੰਗ, ਰੰਙਣ ਚੜ੍ਹ ਗਈ,ਤਪਸ਼ ਵਸੀ ਚਿਤ ਆਇ।
ਪ੍ਰੀਤਮ ਅੰਦਰ ਖੇਡਦਾ, ਨੂਰੀ ਝਲਕ ਵਖਾਇ॥
ਜੀ ਚਾਹੇ ਗਲ ਲਾ ਲਵਾਂ, ਚਮਕ ਸੋਹਣੀ ਨੂੰ ਵੇਖ।
ਛੋਹੀ ਉਂਗਲ ਓਸ ਰੋ,ਡਿਗ,ਦਿਤੁਸ ਖੇਡ ਵੰਞਾਇ॥੨॥

ਨੈਣ ਭਿੰਨੇ ਹਰਿਆਵਲੇ, ਹੰਝੂ ਅਟਕੇ ਵਾਲ।
ਕੀ ਵਿਯੋਗ ਇਕ ਫੋਹੇ ਦਾ, ਜਾ ਸਭ ਜੀਉ ਉਬਾਲ॥
ਰੈਣ ਹਿਜਰ ਵਿਚ ਪ੍ਰੀਤਮੇ ਰੁਨੀਂ ਜੀ ਨੂੰ ਖੋਲ।
ਉਹ ਹੰਝੂ ਮੋਤੀ ਚੁਨ ਲਏ, ਹਰਆਵਲ ਸਮ੍ਹਾਲ॥੩॥

੫੭